ਪਹਾੜ ਤੋਂ ਚੱਟਾਨ ਡਿੱਗਣ ਨਾਲ ਚਕਨਾਚੂਰ ਹੋਈਆਂ ਕਾਰਾਂ, ਦੇਖੋ ਹਾਦਸੇ ਦਾ ਦਿਲ ਕੰਬਾਊ ਵੀਡੀਓ

Wednesday, Jul 05, 2023 - 01:57 AM (IST)

ਨੈਸ਼ਨਲ ਡੈਸਕ : ਨਾਗਾਲੈਂਡ ਦੇ ਦੀਮਾਪੁਰ ਤੇ ਕੋਹਿਮਾ ਦੇ ਵਿਚਾਲੇ ਚੁਮੂਕੇਦੀਮਾ 'ਚ ਮੰਗਲਵਾਰ ਸ਼ਾਮ ਨੂੰ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ। ਇਸ ਦੌਰਾਨ ਇਕ ਪਹਾੜੀ ਤੋਂ ਇਕ ਚੱਟਾਨ ਡਿੱਗਣੀ ਸ਼ੁਰੂ ਹੋਈ, ਜਿਸ ਦੀ ਲਪੇਟ 'ਚ ਆ ਕੇ ਸੜਕ 'ਤੇ ਜਾ ਰਹੀਆਂ 2 ਕਾਰਾਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਇਸ ਹਾਦਸੇ ਵਿੱਚ ਕਾਰ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਭਾਰੀ ਮੀਂਹ ਦੌਰਾਨ ਓਲਡ ਚੁਮੂਕੇਦੀਮਾ ਪੁਲਸ ਚੌਕੀ ਨੇੜੇ ਰਾਸ਼ਟਰੀ ਰਾਜਮਾਰਗ 29 'ਤੇ ਸ਼ਾਮ ਕਰੀਬ 5 ਵਜੇ ਵਾਪਰੀ।

ਇਹ ਵੀ ਪੜ੍ਹੋ : ਐਲਨ ਮਸਕ ਨੇ ਫਿਰ ਬਦਲਿਆ Twitter ਦਾ ਅਹਿਮ ਨਿਯਮ, ਸੀਮਤ Users ਨੂੰ ਹੀ ਮਿਲੇਗੀ ਇਹ ਖ਼ਾਸ ਸਹੂਲਤ

PunjabKesari

PunjabKesari

PunjabKesari

ਪੁਲਸ ਨੇ ਦੱਸਿਆ ਕਿ ਹਾਦਸੇ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਵਿਅਕਤੀ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ 3 ਜ਼ਖ਼ਮੀ ਇਸ ਸਮੇਂ ਹਸਪਤਾਲ 'ਚ ਜ਼ੇਰੇ ਇਲਾਜ ਹਨ। ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜ਼ੋਰਦਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਇਕ ਕਾਰ 'ਚ ਸਵਾਰ ਵਿਅਕਤੀ ਸਾਹਮਣੇ ਖੜ੍ਹੀਆਂ ਕਾਰਾਂ ਦਾ ਵੀਡੀਓ ਬਣਾ ਰਿਹਾ ਹੈ। ਇਸ ਦੌਰਾਨ ਸਾਹਮਣੇ ਕਾਰ ਦੇ ਕੋਲ ਪਹਾੜ ਤੋਂ ਇਕ ਵੱਡਾ ਪੱਥਰ ਡਿੱਗਾ। ਡਿੱਗਣ ਤੋਂ ਕੁਝ ਸਕਿੰਟਾਂ ਵਿੱਚ ਹੀ ਇਹ ਪੱਥਰ ਸਾਹਮਣੇ ਤੋਂ ਕਾਰ ਨੂੰ ਲਤਾੜਦਾ ਹੋਇਆ ਹੇਠਾਂ ਚਲਾ ਗਿਆ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਚੱਟਾਨ ਦੀ ਲਪੇਟ 'ਚ ਆਈਆਂ 3 ਕਾਰਾਂ ਮਲਬੇ 'ਚ ਬਦਲ ਗਈਆਂ।

#WATCH | A massive rock smashed a car leaving two people dead and three seriously injured in Dimapur's Chumoukedima, Nagaland, earlier today

(Viral video confirmed by police) pic.twitter.com/0rVUYZLZFN

— ANI (@ANI) July 4, 2023

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Mukesh

Content Editor

Related News