ਬੇਕਾਬੂ ਹੋ ਕੇ ਨਦੀ ''ਚ ਡਿੱਗੀ ਕਾਰ, ਪਤੀ-ਪਤਨੀ ਸਮੇਤ 3 ਦੀ ਡੁੱਬਣ ਨਾਲ ਹੋਈ ਮੌਤ

12/17/2017 6:15:06 PM

ਗੋਰਖਪੁਰ— ਇੱਥੋਂ ਦੇ ਬੇਲਘਾਟ ਥਾਣਾ ਖੇਤਰ 'ਚ ਇਕ ਕਾਰ ਬੇਕਾਬੂ ਹੋ ਕੇ ਨਦੀ 'ਚ ਡਿੱਗ ਗਈ। ਇਸ 'ਚ ਸਵਾਰ ਪਤੀ-ਪਤਨੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਜਦਕਿ 2 ਲੋਕਾਂ ਨੂੰ ਬਚਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਵਿਆਹ ਪ੍ਰੋਗਰਾਮ ਤੋਂ ਆ ਰਹੇ ਸਨ। ਸੂਚਨਾ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

PunjabKesari
ਇੱਥੇਂ ਦੇ ਦੁਧੀਆ ਵਾਸੀ ਰਾਮਾਝਾ ਯਾਦਵ ਆਪਣੀ ਪਤਨੀ ਹੌਸਿਲਾ ਦੇਵੀ, ਬੇਟੇ ਅਭੈ, ਸਾਲੇ ਰਾਮ ਭਾਗਵਤ ਅਤੇ ਭਤੀਜੇ ਨੰਦਕਿਸ਼ੋਰ ਨਾਲ ਇਲਾਹਾਬਾਦ 'ਚ ਆਪਣੇ ਰਿਸ਼ਤੇਦਾਰ ਦੇ ਘਰ ਵਿਆਹ 'ਚ ਗਏ ਸਨ। ਸ਼ੁੱਕਰਵਾਰ ਦੇਰ ਰਾਤੀ ਅੰਬੇਡਕਰਨਗਰ ਦੇ ਰਸਤੇ 'ਚ ਆਪਣੇ ਕਾਰ ਤੋਂ ਵਾਪਸ ਆ ਰਹੇ ਸਨ। ਅੱਗੇ ਰਾਮਾਝਾ ਯਾਦਵ ਦੀ ਗੱਡੀ ਚੱਲ ਰਹੀ ਸੀ ਅਤੇ ਪਿੱਛੇ-ਪਿੱਛੇ ਉਨ੍ਹਾਂ ਦੇ ਵੱਡੇ ਸਾਲੇ ਜੈ ਪ੍ਰਕਾਸ਼ ਦੀ। ਇਸ ਦੌਰਾਨ ਕਾਰ ਜਦੋਂ ਕਮਰੀਆ ਘਾਟ ਪੀਪਾ ਪੁੱਲ ਕੋਲ ਪੁੱਜੀ ਤਾਂ ਅਚਾਨਕ ਬੇਕਾਬੂ ਹੋ ਕੇ ਨਦੀ 'ਚ ਪਲਟ ਗਈ। ਗੱਡੀ ਦੀ ਅਗਲੀ ਸੀਟ 'ਤੇ ਬੈਠੇ ਅਭੈ ਅਤੇ ਰਾਮ ਭਾਗਵਤ ਖਿੜਕੀ ਦੇ ਰਸਤੇ ਤੋਂ ਬਾਹਰ ਨਿਕਲ ਗਏ।

PunjabKesari

ਜਿਨ੍ਹਾਂ ਨੂੰ ਮਛੁਆਰਿਆਂ ਨੇ ਬਚਾ ਲਿਆ ਪਰ ਰਾਮਾਝਾ ਯਾਦਵ, ਉਸ ਦੀ ਪਤਨੀ ਹੌਸਿਲਾ ਦੇਵੀ ਅਤੇ ਭਤੀਜੇ ਨੰਦਕਿਸ਼ੋਰ ਗੱਡੀ 'ਚ ਫਸ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਵੱਡੇ ਸਾਲੇ ਜੈ ਪ੍ਰਕਾਸ਼ ਦੀ ਸੂਚਨਾ 'ਤੇ ਅੰਬੇਡਕਰ ਨਗਰ ਪੁਲਸ ਅਤੇ ਬੇਲਘਾਟ ਥਾਣਾ ਇੰਚਾਰਜ਼ ਫੋਰਸ ਨਾਲ ਪੁੱਜੇ। ਇਸ ਦੇ ਬਾਅਦ ਰਾਤੀ ਜੇ.ਸੀ.ਬੀ ਦੀ ਮਦਦ ਨਾਲ ਕਾਰ ਨੂੰ ਨਦੀ 'ਚੋਂ ਬਾਹਰ ਕੱਢਿਆ।

PunjabKesari


Related News