ਰਾਏਕੋਟ 'ਚ ਪਤੀ-ਪਤਨੀ ਨਾਲ ਵਾਪਰਿਆ ਭਾਣਾ, ਤੜਫ਼-ਤੜਫ਼ ਕੇ ਨਿਕਲੀ ਜਾਨ

04/22/2024 9:03:19 AM

ਰਾਏਕੋਟ (ਭੱਲਾ)- ਪਿੰਡ ਨੂਰਪੁਰਾ ਵਿਖੇ ਤੇਜ਼ ਰਫਤਾਰ ਟਰੱਕ ਨੇ 3 ਵਿਅਕਤੀਆਂ ਨੂੰ ਲਪੇਟ ਵਿਚ ਲੈ ਲਿਆ, ਜਿਨ੍ਹਾਂ ਵਿਚੋਂ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਇਕ ਲੜਕਾ ਗੰਭੀਰ ਜ਼ਖਮੀ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਸਮਾਰਟ ਸਿਟੀ 'ਚ ਹੋਇਆ ਘਪਲਾ ਵਿਜੀਲੈਂਸ ਦੀ ਰਡਾਰ 'ਤੇ! ਸਖ਼ਤ ਐਕਸ਼ਨ ਦੀ ਤਿਆਰੀ

ਜਾਣਕਾਰੀ ਅਨੁਸਾਰ ਇਕ ਟਰੱਕ ਰਾਏਕੋਟ ਵੱਲੋਂ ਪਿੰਡ ਨੂਰਪੁਰਾ ਵਿਖੇ ਪੁੱਜਾ ਤਾਂ ਅਚਾਨਕ ਇਕ ਸਾਈਡ ਤੋਂ ਮੋਟਰਸਾਈਕਲ ’ਤੇ ਨਿਕਲੇ ਲੜਕੇ ਨੂੰ ਉਸਦੀ ਫੇਟ ਵੱਜਣ ਤੋਂ ਬਾਅਦ ਟਰੱਕ ਬੇਕਾਬੂ ਹੋ ਗਿਆ ਅਤੇ ਸਾਹਮਣੇ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਮੁਕੰਦ ਸਿੰਘ ਪੁੱਤਰ ਬਚਨ ਸਿੰਘ ਅਤੇ ਅਮਰਜੀਤ ਕੌਰ ਪਤਨੀ ਮੁਕੰਦ ਸਿੰਘ ਵਾਸੀ ਪਿੰਡ ਝੋਰੜਾਂ ਵਜੋਂ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News