2 ਮੋਟਰਸਾਈਕਲਾਂ ਦੀ ਸਿੱਧੀ ਟੱਕਰ, ਪਤੀ-ਪਤਨੀ ਸਣੇ 3 ਜ਼ਖਮੀ

05/14/2024 11:38:05 AM

ਤਪਾ ਮੰਡੀ (ਸ਼ਾਮ, ਗਰਗ) : ਇੱਥੇ ਬੀਤੀ ਸ਼ਾਮ ਨਾਮਦੇਵ ਮਾਰਗ ਸਥਿਤ ਗਊਸ਼ਾਲਾ ਨੇੜੇ ਦੋ ਮੋਟਰਸਾਈਕਲਾਂ ਦੀ ਹੋਈ ਸਿੱਧੀ ਟੱਕਰ ‘ਚ ਪਤੀ-ਪਤਨੀ ਸਣੇ ਤਿੰਨ ਦੇ ਜ਼ਖਮੀ ਹੋਣ  ਦੀ ਖ਼ਬਰ ਪ੍ਰਾਪਤ ਹੋਈ ਹੈ। ਹਸਪਤਾਲ ਤਪਾ ‘ਚ ਜੇਰੇ ਇਲਾਜ ਜਸਪਾਲ ਸਿੰਘ ਪੁੱਤਰ ਬੰਤ ਸਿੰਘ ਵਾਲੀ ਢਿੱਲਵਾਂ ਰੋਡ ਨੇ ਦੱਸਿਆ ਕਿ ਉਹ ਬਾਹਰਲੇ ਬੱਸ ਸਟੈਂਡ ਤੋਂ ਅਪਣੇ ਘਰ ਜਾ ਰਿਹਾ ਸੀ ਤਾਂ ਇੱਕ ਨਿੱਜੀ ਕਲੀਨਿਕ ਦੇ ਸਾਹਮਣੇ ਲਿੰਕ ਰੋਡ ਘੁੰਨਸ ਤੋਂ ਆਉਂਦੇ ਇੱਕ ਵ੍ਹੀਕਲ ਨੂੰ ਬਚਾਉਂਦੇ-ਬਚਾਉਂਦੇ ਮੋਟਰਸਾਈਕਲ ਬੇਕਾਬੂ ਹੋ ਗਿਆ।

ਸਾਹਮਣੇ ਤੋਂ ਆਉਂਦੇ ਮੋਟਰਸਾਈਕਲ ਨੂੰ ਅਵਤਾਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਬਾਜੀਗਰ ਬਸਤੀ ਚਲਾ ਰਿਹਾ ਸੀ। ਉਹ ਆਪਣੀ ਪਤਨੀ ਰਣਜੀਤ ਕੌਰ ਨਾਲ ਘਰੇਲੂ ਸਾਮਾਨ ਲੈ ਕੇ ਘਰ ਜਾ ਰਹੇ ਸੀ ਕਿ ਇਸ ਜ਼ਬਰਦਸਤ ਟੱਕਰ ਵੱਜਣ ਕਾਰਨ ਪਤੀ-ਪਤਨੀ ਹੇਠਾਂ ਡਿੱਗ ਕੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਤਪਾ ‘ਚ ਦਾਖ਼ਲ ਕਰਵਾਇਆ ਗਿਆ ਪਰ ਅਵਤਾਰ ਸਿੰਘ ਦੇ ਗੰਭੀਰ ਸੱਟਾਂ ਕਾਰਨ ਬਾਹਰਲੇ ਹਸਪਤਾਲ ਰੈਫ਼ਰ ਕੀਤਾ ਗਿਆ। ਇਸ ਹਾਦਸੇ ‘ਚ ਅਵਤਾਰ ਸਿੰਘ ਦੀ ਪਤਨੀ ਰਣਜੀਤ ਕੌਰ ਦੇ ਵੀ ਸੱਟਾਂ ਲੱਗੀਆਂ। ਹਾਦਸੇ ਦਾ ਪਤਾ ਲੱਗਦੇ ਹੀ ਦੋਵੇਂ ਧਿਰਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ।


Babita

Content Editor

Related News