ਸੀ.ਏ.ਏ. ਹਿੰਸਾ : 4 ਦਿਨਾਂ ''ਚ ਪੀ.ਐੱਫ.ਆਈ. ਦੇ 108 ਮੈਂਬਰ ਗ੍ਰਿਫਤਾਰ

02/03/2020 12:53:16 PM

ਲਖਨਊ— ਉੱਤਰ ਪ੍ਰਦੇਸ਼ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ 'ਚ ਹਿੰਸਾ ਦਾ ਦੋਸ਼ ਪਾਪੁਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) 'ਤੇ ਲੱਗਾ ਹੈ। ਇਸੇ ਨੂੰ ਲੈ ਕੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਅਤੇ ਕਾਰਜਕਾਰੀ ਡੀ.ਜੀ.ਪੀ. ਹਿਤੇਸ਼ ਚੰਦਰ ਅਵਸਥੀ ਨੇ ਪ੍ਰੈੱਸ ਕਾਨਫਰੰਸ ਕੀਤੀ। ਅਵਨੀਸ਼ ਅਵਸਥੀ ਨੇ ਕਿਹਾ ਕਿ ਪਿਛਲੇ 4 ਦਿਨਾਂ 'ਚ ਯੂ.ਪੀ.  ਪੁਲਸ ਨੇ ਪੀ.ਐੱਫ.ਆਈ. ਦੇ 108 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀ.ਜੀ.ਪੀ. ਹਿਤੇਸ਼ ਚੰਦਰ ਅਵਸਥੀ ਨੇ ਕਿਹਾ,''2001 'ਚ ਸਿਮੀ 'ਤੇ ਪਾਬੰਦੀ ਤੋਂ ਬਾਅਦ ਸਾਲ 2006 'ਚ ਕੇਰਲ 'ਚ ਪੀ.ਐੱਫ.ਆਈ. ਬਣਿਆ ਸੀ। ਪੀ.ਐੱਫ.ਆਈ. ਦਾ ਸੰਗਠਨ ਪੂਰੇ ਯੂ.ਪੀ. 'ਚ ਹੈ ਅਤੇ ਸ਼ਾਮਲੀ, ਬਹਿਰਾਈਚ, ਪੀਲੀਭੀਤ 'ਚ ਸਰਗਰਮ ਹੈ।'' ਉਨ੍ਹਾਂ ਨੇ ਕਿਹਾ ਕਿ ਪੀ.ਐੱਫ.ਆਈ. ਰਾਸ਼ਟਰ ਵਿਰੋਧੀ ਮੁਹਿੰਮ ਚਲਾਇਆ ਜਾ ਰਿਹਾ ਹੈ। 19-20 ਦਸੰਬਰ ਨੂੰ ਪੀ.ਐੱਫ.ਆਈ. ਦੇ ਲੋਕਾਂ ਨੂੰ ਭੜਕਾ ਕੇ ਹਿੰਸਾ ਫੈਲਾਈ। ਹਿੰਸਾ ਦੇ ਦੋਸ਼ 'ਚ ਪੀ.ਐੱਫ.ਆਈ. ਦਾ ਪ੍ਰਦੇਸ਼ ਪ੍ਰਧਾਨ ਵਸੀਮ ਅਹਿਮਦ ਗ੍ਰਿਫਤਾਰ ਹੋਇਆ ਸੀ।

ਉਨ੍ਹਾਂ ਨੇ ਦੱਸਿਆ ਕਿ ਪੀ.ਐੱਫ.ਆਈ. ਦੇ ਫੰਡਿੰਗ ਨੈੱਟਵਰਕ ਦੀ ਜਾਣਕਾਰੀ ਲਈ ਕੇਂਦਰੀ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ। 19-20 ਦਸੰਬਰ ਦੇ ਹਿੰਸਕ ਪ੍ਰਦਰਸ਼ਨ 'ਚ ਹੁਣ ਤੱਕ ਪੀ.ਐੱਫ.ਆਈ. ਦੇ 108 ਮੈਂਬਰ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ 'ਚੋਂ ਲਖਨਊ ਤੋਂ 14, ਸੀਤਾਪੁਰ ਤੋਂ 3, ਮੇਰਠ ਤੋਂ 21, ਗਾਜ਼ੀਆਬਾਦ ਤੋਂ 9, ਮੁਜ਼ੱਫਰਨਗਰ ਤੋਂ 6, ਸ਼ਾਮਲੀ ਤੋਂ 7, ਬਿਜਨੌਰ ਤੋਂ 4, ਵਾਰਾਣਸੀ ਤੋਂ 20, ਕਾਨਪੁਰ ਤੋਂ 5, ਗੋਂਡਾ ਤੋਂ 1, ਬਹਿਰਾਈਚ ਤੋਂ 16, ਹਾਪੁੜ ਤੋਂ ਇਕ ਅਤੇ ਜੌਨਪੁਰ ਤੋਂ ਇਕ ਦੀ ਗ੍ਰਿਫਤਾਰ ਹੋਈ ਹੈ। ਗ੍ਰਹਿ ਸਕੱਤਰ ਅਵਨੀਸ਼ ਅਵਸਥੀ ਨੇ ਕਿਹਾ ਕਿ ਅਸੀਂ ਇਨ੍ਹਾਂ ਦੀਆਂ ਜੜ੍ਹਾਂ ਤੱਕ ਜਾਵਾਂਗੇ, ਇਨ੍ਹਾਂ ਨੂੰ ਕਿੱਥੋਂ ਕਿਸ ਰਾਹੀਂ ਮਦਦ ਮਿਲਦੀ ਸੀ, ਇਸ ਦੀ ਜਾਂਚ ਕਰਾਂਗੇ ਅਤੇ ਇਸ ਲਈ ਅਸੀਂ ਕੇਂਦਰੀ ਜਾਂਚ ਏਜੰਸੀਆਂ ਦੇ ਸੰਪਰਕ 'ਚ ਹਾਂ।


DIsha

Content Editor

Related News