ਹੋਟਲ ''ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਨਾਬਾਲਗ ਸਣੇ 4 ਔਰਤਾਂ ਨੂੰ ਕੀਤਾ ਕਾਬੂ

Monday, Aug 26, 2024 - 02:10 PM (IST)

ਹੋਟਲ ''ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਛਾਪਾ ਮਾਰ ਨਾਬਾਲਗ ਸਣੇ 4 ਔਰਤਾਂ ਨੂੰ ਕੀਤਾ ਕਾਬੂ

ਨੈਸ਼ਨਲ ਡੈਸਕ : ਕਾਨਪੁਰ ਦੇ ਕਲਿਆਣਪੁਰ ਇਲਾਕੇ ਦੇ ਇੱਕ ਹੋਟਲ ਵਿੱਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਨੇ ਇਸ ਹੋਟਲ ਵਿੱਚੋਂ ਇੱਕ ਨਾਬਾਲਗ ਲੜਕੀ ਸਮੇਤ ਚਾਰ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਇਕ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਾਂਸਟੇਬਲ ਭਰਤੀ ਦੀ ਪ੍ਰੀਖਿਆ ਦੇਣ ਲਈ ਕਾਨਪੁਰ ਆਇਆ ਸੀ ਅਤੇ ਇਸ ਹੋਟਲ ਵਿਚ ਠਹਿਰਿਆ ਹੋਇਆ ਸੀ। ਇਹ ਘਟਨਾ ਕਲਿਆਣਪੁਰ ਦੇ ਸਕਾਈ ਬਲੂ ਹੋਟਲ ਵਿੱਚ ਵਾਪਰੀ, ਜਿੱਥੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ।

ਇਹ ਵੀ ਪੜ੍ਹੋ ਵੱਡੀ ਵਾਰਦਾਤ: ਅਣਪਛਾਤੇ ਵਿਅਕਤੀ ਨੇ ਸਰਪੰਚ ਦਾ ਕੀਤਾ ਕਤਲ, ਦੋਸਤ ਦੇ ਕਮਰੇ 'ਚੋਂ ਮਿਲੀ ਲਾਸ਼

ਦੱਸ ਦੇਈਏ ਕਿ ਇਲਾਕੇ ਦੇ ਲੋਕਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਹੋਟਲ 'ਤੇ ਛਾਪਾ ਮਾਰਿਆ, ਜਿਸ 'ਚ ਚਾਰ ਔਰਤਾਂ ਅਤੇ ਇਕ ਨਾਬਾਲਗ ਲੜਕੀ ਨੂੰ ਫੜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹੋਟਲ ਮੈਨੇਜਰ ਬਾਹਰੋਂ ਆਉਣ ਵਾਲੀਆਂ ਔਰਤਾਂ ਨੂੰ ਗਾਹਕ ਕਹਿ ਕੇ ਬੁਲਾਉਂਦੇ ਸਨ। ਇਸ ਹੋਟਲ ਦਾ ਨਾਂ ਵੀ ਓਯੋ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਫੜੇ ਗਏ ਨੌਜਵਾਨ ਨੇ ਦੱਸਿਆ ਕਿ ਉਸ ਨੇ ਹੋਟਲ ਦੀ ਆਨਲਾਈਨ ਬੁਕਿੰਗ ਕਰਵਾਈ ਸੀ ਪਰ ਹੋਟਲ ਪਹੁੰਚਣ 'ਤੇ ਮੈਨੇਜਰ ਨੇ ਇਕ ਕੁੜੀ ਨੂੰ ਉਸ ਦੇ ਕਮਰੇ 'ਚ ਭੇਜ ਦਿੱਤਾ। ਜਦੋਂ ਤੱਕ ਪੁਲਸ ਨੇ ਹੋਟਲ ਦੀ ਜਾਂਚ ਸ਼ੁਰੂ ਕੀਤੀ, ਉਦੋਂ ਤੱਕ ਮੈਨੇਜਰ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ।

ਇਹ ਵੀ ਪੜ੍ਹੋ ਡਿਵਾਈਡਰ 'ਤੇ ਸੁੱਤੇ ਲੋਕਾਂ 'ਤੇ ਜਾ ਚੜ੍ਹਿਆ ਟਰੱਕ, 3 ਦੀ ਦਰਦਨਾਕ ਮੌਤ

ਪੁਲਸ ਨੇ ਹੋਟਲ ਤੋਂ ਫੜੀ ਗਈ ਨਾਬਾਲਗ ਲੜਕੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਨੇਜਰ ਨੇ ਉਸ ਨੂੰ ਹੋਟਲ 'ਚ ਨੌਕਰੀ ਦਿਵਾਉਣ ਦਾ ਵਾਅਦਾ ਕਰਕੇ ਬੁਲਾਇਆ ਸੀ। ਉਹ ਪਹਿਲੀ ਵਾਰ ਹੋਟਲ ਆਈ ਸੀ। ਫਿਲਹਾਲ ਪੁਲਸ ਨੇ ਉਸ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਫੜੇ ਗਏ ਨੌਜਵਾਨ ਦਾ ਕਹਿਣਾ ਹੈ ਕਿ ਪੁਲਸ ਭਰਤੀ ਦੀ ਪ੍ਰੀਖਿਆ ਦੇਣ ਤੋਂ ਬਾਅਦ ਉਹ ਅਨੈਤਿਕ ਗਤੀਵਿਧੀਆਂ ਲਈ ਹੋਟਲ ਪਹੁੰਚਿਆ ਸੀ। ਪੁਲਸ ਨੇ ਇਸ ਮਾਮਲੇ ਵਿੱਚ ਅਨੈਤਿਕ ਧੰਦੇ ਦੀ ਧਾਰਾ ਤਹਿਤ ਪਰਚਾ ਦਰਜ ਕਰਕੇ ਮਹਿਲਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੋਟਲ ਮੈਨੇਜਰ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ

ਏਸੀਪੀ ਅਭਿਸ਼ੇਕ ਪਾਂਡੇ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਛਾਪੇਮਾਰੀ ਕੀਤੀ ਗਈ ਅਤੇ ਹੋਟਲ 'ਚੋਂ ਇਕ ਨਾਬਾਲਗ ਲੜਕੀ ਸਮੇਤ ਚਾਰ ਔਰਤਾਂ ਨੂੰ ਬਰਾਮਦ ਕੀਤਾ ਗਿਆ ਹੈ। ਇਸ ਘਟਨਾ ਨੇ ਕਾਨਪੁਰ 'ਚ ਚੱਲ ਰਹੇ ਹੋਰ ਕਈ ਹੋਟਲਾਂ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ 6 ਮਹੀਨੇ ਪਹਿਲਾਂ ਵੀ ਪੁਲਸ ਨੇ ਸ਼ਹਿਰ ਦੇ ਤਿੰਨ ਵੱਖ-ਵੱਖ ਹੋਟਲਾਂ 'ਤੇ ਛਾਪੇਮਾਰੀ ਕਰਕੇ ਦਰਜਨਾਂ ਲੋਕਾਂ ਨੂੰ ਅਨੈਤਿਕ ਗਤੀਵਿਧੀਆਂ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਹੁਣ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਹੋਟਲ ਮੈਨੇਜਰ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਪੈਨਸ਼ਨ ਲੈਣ ਗਏ ਵਿਅਕਤੀ ਦੀ ਝਾੜੀਆਂ 'ਚੋਂ ਬਿਨਾਂ ਲੱਤਾਂ ਦੇ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News