ਭਾਰਤ ''ਚ ਕਰਵਾਏ ਜਾਣ ਵਾਲੇ ਵਪਾਰ ਮੇਲੇ ''ਚ ਕੈਨੇਡਾ ਦੀ ਬਲੂਬੇਰੀ ਨੂੰ ਵੀ ਕੀਤਾ ਜਾਵੇਗਾ ਸ਼ਾਮਲ

Wednesday, Mar 11, 2026 - 07:31 AM (IST)

ਭਾਰਤ ''ਚ ਕਰਵਾਏ ਜਾਣ ਵਾਲੇ ਵਪਾਰ ਮੇਲੇ ''ਚ ਕੈਨੇਡਾ ਦੀ ਬਲੂਬੇਰੀ ਨੂੰ ਵੀ ਕੀਤਾ ਜਾਵੇਗਾ ਸ਼ਾਮਲ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਮਸ਼ਹੂਰ ਬਲੂਬੇਰੀਆਂ ਨੂੰ ਭਾਰਤ ਵਿੱਚ ਹੋ ਰਹੇ ਇੱਕ ਅੰਤਰਰਾਸ਼ਟਰੀ ਵਪਾਰ ਮੇਲੇ ਦੌਰਾਨ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਵਿਦੇਸ਼ੀ ਬਾਜ਼ਾਰਾਂ ਵਿੱਚ ਬੀ. ਸੀ. ਦੀਆਂ ਬਲੂਬੇਰੀਆਂ ਲਈ ਨਵੇਂ ਮੌਕੇ ਪੈਦਾ ਕਰਨਾ ਅਤੇ ਨਿਰਯਾਤ ਵਿੱਚ ਵਾਧਾ ਕਰਨਾ ਹੈ।

ਇਹ ਵੀ ਪੜ੍ਹੋ : UAE ਦੀ ਵੱਡੀ ਤੇਲ ਰਿਫਾਇਨਰੀ ’ਤੇ ਡਰੋਨ ਹਮਲਾ, ADNOC ਨੇ ਸਾਵਧਾਨੀ ਵਜੋਂ ਰੁਵੈਸ ਪਲਾਂਟ ਕੀਤਾ ਬੰਦ

ਪ੍ਰਾਪਤ ਵੇਰਵਿਆਂ ਅਨੁਸਾਰ ਬੀ. ਸੀ. ਬਲੂਬੇਰੀ ਕੌਂਸਲ ਵੱਲੋਂ ਇਸ ਵਪਾਰ ਮੇਲੇ ਵਿੱਚ ਬਲੂਬੇਰੀਆਂ ਦੀ ਗੁਣਵੱਤਾ ਅਤੇ ਸੰਭਾਵਨਾਵਾਂ ਨੂੰ ਉਭਾਰਿਆ ਜਾ ਰਿਹਾ ਹੈ। ਕੌਂਸਲ ਦਾ ਕਹਿਣਾ ਹੈ ਕਿ ਭਾਰਤ ਸਮੇਤ ਏਸ਼ੀਆਈ ਬਾਜ਼ਾਰਾਂ ਵਿੱਚ ਬਲੂਬੇਰੀਆਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਇਹ ਮੌਕਾ ਕਿਸਾਨਾਂ ਲਈ ਨਿਰਯਾਤ ਦੇ ਨਵੇਂ ਦਰਵਾਜ਼ੇ ਖੋਲ੍ਹ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਬਲੂਬੇਰੀਆਂ ਆਪਣੀ ਮਿਠਾਸ ਅਤੇ ਉੱਚ ਗੁਣਵੱਤਾ ਲਈ ਵਿਸ਼ਵ ਪ੍ਰਸਿੱਧ ਹਨ ਅਤੇ ਸੂਬੇ ਦੀਆਂ ਸਭ ਤੋਂ ਮਹੱਤਵਪੂਰਨ ਫਸਲਾਂ ਵਿੱਚੋਂ ਇੱਕ ਮੰਨੀ ਜਾਂਦੀ ਬਲੂਬੇਰੀ ਦੀ ਤੁੜਾਈ ਹਰ ਸਾਲ ਜੂਨ ਜੁਲਾਈ ਮਹੀਨੇ ਵਿੱਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News