ਤ੍ਰਿਪੁਰਾ: ਫੌਜੀ ਜਵਾਨਾਂ ਨਾਲ ਭਰੀ ਬੱਸ ਹੋਈ ਹਾਦਸੇ ਦੀ ਸ਼ਿਕਾਰ, ਚੋਣ ਡਿਊਟੀ ਲਈ ਜਾ ਰਹੇ ਸਨ ਛੱਤੀਸਗੜ੍ਹ

Tuesday, Oct 23, 2018 - 10:26 AM (IST)

ਤ੍ਰਿਪੁਰਾ (ਏਜੰਸੀ)— ਪੱਛਮੀ ਤ੍ਰਿਪੁਰਾ ਜ਼ਿਲੇ ਦੇ ਬਾਰਾਮੁਲਾ ਪਹਾੜੀ ਖੇਤਰ ਵਿਚ ਸੋਮਵਾਰ ਦੀ ਰਾਤ ਨੂੰ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਤ੍ਰਿਪੁਰਾ ਸਟੇਟ ਰਾਈਫਲਜ਼ ਦੀ 8ਵੀਂ ਬਟਾਲੀਅਨ ਦੇ ਲੱਗਭਗ 29 ਜਵਾਨ ਜ਼ਖਮੀ ਹੋ ਗਏ ਹਨ। ਜਵਾਨਾਂ ਦੀ ਇਹ ਟੁੱਕੜੀ ਧਲਾਈ ਜ਼ਿਲੇ ਤੋਂ ਆ ਰਹੀ ਸੀ। ਇਸ ਹਾਦਸੇ ਵਿਚ ਜ਼ਖਮੀ ਹੋਏ ਸਾਰੇ ਜਵਾਨਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਇਹ ਸਾਰੇ ਜਵਾਨ ਚੋਣ ਡਿਊਟੀ ਵਿਚ ਅਗਰਤਲਾ ਤੋਂ ਛੱਤੀਸਗੜ੍ਹ ਜਾ ਰਹੇ ਸਨ। ਦੋ ਜਵਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਕੋਲਕਾਤਾ ਰੈਫਰ ਕਰ ਦਿੱਤਾ ਗਿਆ ਹੈ।

 

PunjabKesari

ਘਟਨਾ ਤੋਂ ਬਾਅਦ ਮੁੱਖ ਮੰਤਰੀ ਬਿਪਲਬ ਦੇਵ ਜ਼ਖਮੀ ਜਵਾਨਾਂ ਨੂੰ ਦੇਖਣ ਹਸਪਤਾਲ ਪਹੁੰਚੇ। ਉਨ੍ਹਾਂ ਨੇ ਕਿਹਾ, ''ਡਾਕਟਰਾਂ ਵਲੋਂ ਉਨ੍ਹਾਂ ਨੂੰ ਦੇਖਿਆ ਜਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹ ਛੇਤੀ ਹੀ ਸਿਹਤਮੰਦ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਨਾਲ ਮੁੱਖ ਸਕੱਤਰ ਸਮੇਤ ਡੀ. ਜੀ. ਅਤੇ ਕਈ ਹੋਰ ਪੁਲਸ ਅਧਿਕਾਰੀ ਮੌਜੂਦ ਰਹੇ। ਤ੍ਰਿਪੁਰਾ ਦੇ ਡੀ. ਜੀ. ਪੀ. ਨੇ ਦੱਸਿਆ ਕਿ ਸਾਰੇ ਜ਼ਖਮੀਆਂ 'ਚ ਦੋ ਦੀ ਹਾਲਤ ਗੰਭੀਰ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਕੋਲਕਾਤਾ ਰੈਫਰ ਕਰ ਦਿੱਤਾ ਹੈ। ਸਾਰੇ ਹੋਸ਼ ਵਿਚ ਹੈ।


Related News