ਬੁਲੀ ਬਾਈ ਐਪ ਮਾਮਲਾ : ਮੁੰਬਈ ਪੁਲਸ ਨੇ ਉਤਰਾਖੰਡ ਤੋਂ 18 ਸਾਲਾ ਕੁੜੀ ਨੂੰ ਕੀਤਾ ਗ੍ਰਿਫ਼ਤਾਰ

01/05/2022 10:43:53 AM

ਦੇਹਰਾਦੂਨ (ਵਾਰਤਾ)- ਉਤਰਾਖੰਡ ਦੇ ਰੁਦਰਪੁਰ ਜ਼ਿਲ੍ਹੇ ਦੀ ਇਕ ਕੁੜੀ ਨੂੰ ਮੁੰਬਈ ਪੁਲਸ ਨੇ ‘ਬੁਲੀ ਬਾਈ’ ਐਪ ਦੇ ਮਾਧਿਅਮ ਨਾਲ ਟਵਿੱਟਰ ’ਤੇ ਔਰਤਾਂ ਦੀ ਬੋਲੀ ਲਗਾਉਣ ਦੇ ਮਾਮਲੇ ’ਚ ਮੰਗਲਵਾਰ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਹੈੱਡ ਕੁਆਰਟਰ ਦੇ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਨੂੰ ਰੁਦਰਪੁਰ ਕੋਤਵਾਲੀ ਦੇ ਆਦਰਸ਼ ਕਾਲੋਨੀ ਵਾਸੀ 18 ਸਾਲਾ ਕੁੜੀ ਰਚਨਾ ਸਿੰਘ (ਬਦਲਿਆ ਹੋਇਆ ਨਾਮ) ਨੂੰ ਮੁੰਬਈ ਪੁਲਸ ਵਲੋਂ ਵੈਸਟ ਸਾਈਬਰ ਥਾਣੇ ’ਚ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਹਿਰਾਸਤ ’ਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕੁੜੀ ਦੀ ਟਰਾਂਜਿਟ ਰਿਮਾਂਡ ਲੈ ਕੇ ਮੁੰਬਈ ਪੁਲਸ ਉਸ ਨੂੰ ਆਪਣੀ ਸੁਰੱਖਿਆ ’ਚ ਲੈ ਗਈ ਹੈ।

ਇਹ ਵੀ ਪੜ੍ਹੋ : ‘ਬੁਲੀ ਬਾਈ’ ਐਪ ਵਿਵਾਦ : ਬੈਂਗਲੁਰੂ ਦਾ ਇੰਜੀਨੀਅਰਿੰਗ ਵਿਦਿਆਰਥੀ ਹਿਰਾਸਤ ’ਚ ਲਿਆ ਗਿਆ

ਬੁਲਾਰੇ ਨੇ ਕਿਹਾ ਕਿ ਇਕ ਜਨਵਰੀ ਨੂੰ ਉਕਤ ਕੁੜੀ ਵਲੋਂ ਫਿਰਕੂ ਵਿਸ਼ੇਸ਼ ਦੀ ਔਰਤ ਦੇ ਸੰਬੰਧ ’ਚ ਇਤਰਾਜ਼ਯੋਗ ਟਿੱਪਣੀ ਟਵਿੱਟਰ ’ਤੇ ਬੁਲੀ ਬਾਈ ਐਪ ਦੇ ਮਾਧਿਅਮ ਨਾਲ ਪੋਸਟ ਕੀਤੀ ਗਈ ਸੀ। ਇਸ ਸੰਬੰਧ ’ਚ ਕੁੜੀ ਤੋਂ ਪੁੱਛ-ਗਿੱਛ ’ਚ ਪਤਾ ਲੱਗਾ ਕਿ ਉਸ ਦੇ ਪਿਤਾ ਇਕ ਸਥਾਨਕ ਕੰਪਨੀ ’ਚ ਤਾਇਨਾਤ ਸਨ। ਦੋਸ਼ੀ ਕੁੜੀ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਚੁਕਿਆ ਹੈ। ਉਹ ਆਪਣੀਆਂ ਤਿੰਨ ਭੈਣਾਂ ਅਤੇ ਇਕ ਭਰਾ ਨਾਲ ਰਹਿੰਦੀ ਹੈ। ਪੁਲਸ ਅਨੁਸਾਰ, ਰਚਨਾ ਦੀ ਟਵਿੱਟਰ ’ਤੇ ਇਕ ਨੇਪਾਲੀ ਮੁੰਡੇ ਜੀਯੂ ਨਾਲ ਦੋਸਤੀ ਹੋਈ, ਜਿਸ ਨੇ ਉਸ ਨੂੰ ਟਵਿੱਟਰ ’ਤੇ ਆਪਣਾ ਖ਼ੁਦ ਦਾ ਅਕਾਊਂਟ ਛੱਡ ਕੇ ਫੇਕ ਅਕਾਊਂਟ ਬਣਾਉਣ ਲਈ ਕਿਹਾ ਅਤੇ ਉਸ ਦਾ ਲੌਗ ਇਨ ਆਈ.ਡੀ. ਉਸ ਤੋਂ ਮੰਗ ਲਿਆ। ਹੁਣ ਰਚਨਾ ਸਿੰਘ ਨੇ ਆਪਣਾ ਨਾਮ ਬਦਲ ਕੇ ਟਵਿੱਟਰ ’ਤੇ ਦੂਜਾ ਅਕਾਊਂਟ ਬਣਾ ਲਿਆ। ਉਕਤ ਅਕਾਊਂਟ ਦੇ ਮਾਧਿਅਮ ਨਾਲ ਬੁਲੀ ਬਾਈ ਐਪ ’ਚ ਫਿਰਕੂ ਵਿਸ਼ੇਸ਼ ਔਰਤਾਂ ਦੀ ਬੋਲੀ ਦੀ ਕਾਰਵਾਈ ਕੀਤੀ ਗਈ। ਇਸ ਸ਼ਿਕਾਇਤ ’ਚ ਬੈਂਗਲੁਰੂ ਤੋਂ ਵਿਸ਼ਾਲ (21) ਨਾਮੀ ਵਿਅਕਤੀ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ।

ਇਹ ਵੀ ਪੜ੍ਹੋ : ਨਜਾਇਜ਼ ਸੰਬੰਧਾਂ 'ਚ ਰੋੜਾ ਬਣੀ 3 ਸਾਲਾ ਮਾਸੂਮ ਨਾਲ ਹੈਵਾਨਗੀ, ਦਾਦੀ ਦੇ ਪ੍ਰੇਮੀ ਨੇ ਰੇਪ ਪਿੱਛੋਂ ਕੀਤਾ ਕਤਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News