ਘਰੇਲੂ ਕਲੇਸ਼ ਕਾਰਨ BSF ਜਵਾਨ ਦਾ ਬੇਰਹਿਮੀ ਨਾਲ ਕਤਲ, ਪਤਨੀ ਸਮੇਤ 4 ਲੋਕਾਂ ''ਤੇ ਮਾਮਲਾ ਦਰਜ
Tuesday, Apr 06, 2021 - 03:39 PM (IST)
ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਸੁਰਬੁਰਾ ਪਿੰਡ 'ਚ ਸੋਮਵਾਰ ਰਾਤ ਬੀ.ਐੱਸ.ਐੱਪ. ਦੇ ਜਵਾਨ ਦੀ ਘਰੇਲੂ ਕਲੇਸ਼ ਕਾਰਨ ਉਸ ਦੀ ਪਤਨੀ, ਸਾਲੇ ਅਤੇ ਕੁਝ ਹੋਰ ਲੋਕਾਂ ਨੇ ਸੂਆ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਜਵਾਨ ਦੀ ਪਛਾਣ ਸੰਦੀਪ (34) ਦੇ ਰੂਪ 'ਚ ਕੀਤੀ ਗਈ ਹੈ। ਜਵਾਨ 28 ਮਾਰਚ ਨੂੰ ਇਕ ਮਹੀਨੇ ਦੀ ਛੁੱਟੀ 'ਤੇ ਆਇਆ ਸੀ। ਉਚਾਨਾ ਥਾਣਾ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਪਤਨੀ ਅਤੇ ਸਾਲੇ ਸਮੇਤ ਚਾਰ ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਕਾਤਲਾਂ 'ਚ ਇਕ ਫ਼ੌਜੀ ਵੀ ਦੱਸਿਆ ਜਾ ਰਿਹਾ ਹੈ। ਉਚਾਨਾ ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਦੀਪ ਮਣੀਪੁਰ 'ਚ ਤਾਇਨਾਤ ਸੀ। ਸੋਮਵਾਰ ਨੂੰ ਸੰਦੀਪ ਦੀ ਉਸ ਦੀ ਪਤਨੀ ਊਸ਼ਾ ਨਾਲ ਕਹਾਸੁਣੀ ਹੋ ਗਈ। ਜਿਸ 'ਤੇ ਊਸ਼ਾ ਨੇ ਆਪਣੇ ਭਰਾ ਮਨਦੀਪ ਅਤੇ ਹੋਰ ਨੂੰ ਬੁਲਾ ਲਿਆ।
ਬੀਤੀ ਰਾਤ ਮਨਦੀਪ ਆਪਣੇ 2 ਦੋਸਤਾਂ ਨਾਲ ਪਿੰਡ ਸੁਰਬੁਰਾ ਪਹੁੰਚਿਆ, ਜਿੱਥੇ ਉਨ੍ਹਾਂ ਦੀ ਸੰਦੀਪ ਨਾਲ ਕਹਾਸੁਣੀ ਹੋ ਗਈ ਅਤੇ ਨੌਬਤ ਕੁੱਟਮਾਰ ਤੱਕ ਜਾ ਪਹੁੰਚੀ। ਇਸ ਵਿਚ ਊਸ਼ਾ ਆਪਣੇ 2 ਬੱਚਿਆਂ ਨੂੰ ਲੈ ਕੇ ਮਕਾਨ ਦੇ ਬਾਹਰ ਖੜ੍ਹੀ ਭਰਾ ਦੀ ਗੱਡੀ ਵੱਲ ਵੱਧ ਗਈ। ਸੰਦੀਪ ਵੀ ਉਨ੍ਹਾਂ ਨਾਲ ਗੱਡੀ ਵੱਲ ਚੱਲਾ ਗਿਆ। ਉਸੇ ਦੌਰਾਨ ਸੰਦੀਪ ਦੇ ਸਾਲੇ ਮਨਦੀਪ ਨੇ ਆਪਣੇ ਕੋਲ ਮੌਜੂਦ ਸੂਏ ਨਾਲ ਸੰਦੀਪ ਦੀ ਛਾਤੀ 'ਤੇ ਵਾਰ ਕਰ ਦਿੱਤੇ। ਜਿਸ 'ਚ ਸੰਦੀਪ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਘਟਨਾ ਨੂੰ ਅੰਜਾਮ ਦੇ ਕੇ ਮਨਦੀਪ ਅਤੇ ਉਸ ਨਾਲ ਆਏ ਦੋਸਤ ਫਰਾਰ ਹੋ ਗਏ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਨਰਵਾਨਾ ਲੈ ਗਏ, ਜਿੱਥੇ ਡਾਕਟਰਾਂ ਨੇ ਸੰਦੀਪ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਜਾਣੋ ਕੌਣ ਹੈ ਨਕਸਲੀ ਹਿਡਮਾ? ਜਿਸ ਨੇੇ 22 ਘਰਾਂ ਦੇ ਬੁਝਾ ਦਿੱਤੇ ‘ਚਿਰਾਗ’
ਘਟਨਾ ਦੀ ਸੂਚਨਾ ਪਾ ਕੇ ਉਚਨਾ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਮ੍ਰਿਤਕ ਦੇ ਪਿਤਾ ਨਫੇ ਸਿੰਘ ਦੀ ਸ਼ਿਕਾਇਤ 'ਤੇ ਪਤਨੀ ਊਸ਼ਾ, ਸਾਲੇ ਮਨਦੀਪ ਨੂੰ ਨਾਮਜ਼ਦ ਕਰ ਕੇ 2 ਹੋਰ ਵਿਰੁੱਧ ਕਤਲ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਉਚਾਨਾ ਥਾਣਾ ਇੰਚਾਰਜ ਰਵਿੰਦਰ ਨੇ ਦੱਸਿਆ ਕਿ ਜੋੜੇ ਵਿਚਾਲੇ ਕਹਾਸੁਣੀ ਹੋ ਗਈ ਸੀ। ਜਿਸ 'ਤੇ ਪਤਨੀ ਨੇ ਆਪਣੇ ਪੇਕੇ ਤੋਂ ਭਰਾ ਅਤੇ ਹੋਰ ਨੂੰ ਬੁਲਾ ਲਿਆ। ਜਿਨ੍ਹਾਂ ਨੇ ਸੂਆ ਮਾਰ ਕੇ ਕਤਲ ਕਰ ਦਿੱਤਾ। ਫਿਲਹਾਲ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਪਤਨੀ ਸਮੇਤ 4 ਲੋਕਾਂ ਵਿਰੁੱਧ ਕਤਲ ਅਤੇ ਹੋਰ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਆਸਮਾਨੀ ਬਿਜਲੀ ਡਿੱਗਣ ਨਾਲ ਕੁੱਲੂ ਦਾ BSF ਜਵਾਨ ਸ਼ਹੀਦ, ਪੱਛਮੀ ਬੰਗਾਲ 'ਚ ਸੀ ਤਾਇਨਾਤ