ਮੋਬਾਇਲ ਫੋਨ ਨੂੰ ਲੈ ਕੇ ਹੋਇਆ ਵਿਵਾਦ, ਭਰਾ ਨੇ ਭੈਣ ਨੂੰ ਮਾਰੀ ਗੋਲੀ

Monday, Apr 25, 2022 - 05:24 PM (IST)

ਮੋਬਾਇਲ ਫੋਨ ਨੂੰ ਲੈ ਕੇ ਹੋਇਆ ਵਿਵਾਦ, ਭਰਾ ਨੇ ਭੈਣ ਨੂੰ ਮਾਰੀ ਗੋਲੀ

ਪ੍ਰਤਾਪਗੜ੍ਹ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਥਾਣਾ ਜੇਠਵਾਰਾ ਖੇਤਰ ਸਥਿਤ ਪਿੰਡ ’ਚ ਇਕ ਭਰਾ ਨੇ ਮੋਬਾਇਲ ਵਿਵਾਦ ’ਚ ਆਪਣੀ ਭੈਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਮੁਤਾਬਕ ਜ਼ਿਲ੍ਹੇ ਦੇ ਜੇਠਵਾਰਾ ਥਾਣਾ ਖੇਤਰ ਦੇ ਰਾਮਚੰਦਰਪੁਰ ਪਿੰਡ ’ਚ ਐਤਵਾਰ ਦੀ ਰਾਤ ਭਰਾ ਨੇ ਮੋਬਾਇਲ ਦੇ ਵਿਵਾਦ ਨੂੰ ਲੈ ਕੇ ਭੈਣ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਭਰਾ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। 

ਥਾਣੇਦਾਰ ਅਦਿੱਤਿਆ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਰਾਮਚੰਦਰਪੁਰ ਪਿੰਡ ਵਾਸੀ ਗੁੜੀਆ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਹ ਆਪਣੀ ਮਾਂ ਵਿਦਿਆ ਦੇਵੀ ਨਾਲ ਰਹਿੰਦੀ ਸੀ। ਧਰਮਿੰਦਰ ਉਰਫ਼ ਧੀਰਜ ਸ਼ੁਕਲਾ ਅਤੇ ਉਸ ਦੀ ਭੈਣ ਗੁੜੀਆ ’ਚ ਮੋਬਾਇਲ ਫੋਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਦੋਸ਼ ਹੈ ਕਿ ਬੀਤੀ ਰਾਤ ਧਰਮਿੰਦਰ ਨੇ ਗੈਰ-ਕਾਨੂੰਨੀ ਬੰਦੂਕ ਨਾਲ ਆਪਣੀ ਭੈਣ ਗੁੜੀਆ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮਾਂ ਵਿਦਿਆ ਦੇਵੀ ਦੀ ਸ਼ਿਕਾਇਤ ’ਤੇ ਧਰਮਿੰਦਰ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News