ਲੜਾਈ ਮਗਰੋਂ ਭਰਾ ਨੇ ਭੈਣ ਦਾ ਕੀਤਾ ਕਤਲ, ਖੇਤਾਂ ’ਚ ਦਫ਼ਨਾਈ ਲਾਸ਼
Sunday, Apr 11, 2021 - 05:57 PM (IST)

ਬੁਲੰਦਸ਼ਹਿਰ (ਭਾਸ਼ਾ)— ਉੱਤਰ ਪ੍ਰਦੇਸ਼ ਵਿਚ ਬੁਲੰਦਸ਼ਹਿਰ ਜ਼ਿਲ੍ਹੇ ਦੇ ਕੂਰਾਲਾ ਪਿੰਡ ਵਿਚ ਇਕ ਨਾਬਾਲਗ ਮੁੰਡੇ ਨੇ ਲੜਾਈ ਤੋਂ ਬਾਅਦ ਆਪਣੀ ਭੈਣ ਦਾ ਕਤਲ ਕਰ ਦਿੱਤਾ। ਭਰਾ ਨੇ ਭੈਣ ਦੀ ਲਾਸ਼ ਨੂੰ ਵੱਡੇ ਭਰਾ ਦੀ ਮਦਦ ਨਾਲ ਖੇਤਾਂ ’ਚ ਦਫ਼ਨਾ ਦਿੱਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਮੁਤਾਬਕ ਭਰਾ ਅਤੇ ਭੈਣ ਦੋਵੇਂ ਹੀ ਕਣਕ ਦੀ ਕਟਾਈ ਦੇ ਕੰਮ ’ਚ ਲੱਗੇ ਹੋਏ ਸਨ ਕਿ ਇਸ ਦੌਰਾਨ ਦੋਹਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਭਰਾ ਨੇ ਆਪਣੀ ਭੈਣ ਦੇ ਸਿਰ ’ਤੇ ਵਾਰ-ਵਾਰ ਡੰਡਿਆਂ ਨਾਲ ਕਈ ਵਾਰ ਕੀਤੇ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮੁੰਡੇ ਨੇ ਆਪਣੇ ਵੱਡੇ ਭਰਾ ਨਾਲ ਮਿਲ ਕੇ ਲਾਸ਼ ਨੂੰ ਖੇਤਾਂ ਵਿਚ ਹੀ ਦਫ਼ਨਾ ਦਿੱਤਾ। ਖੁਰਜਾ ਦੇ ਖੇਤਰ ਅਧਿਕਾਰੀ ਸੁਰੇਸ਼ ਸਿੰਘ ਨੇ ਦੱਸਿਆ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।