ਹੁਣ ਬੀਮਾਰੀਆਂ ਤੋਂ ਬਚਾਏਗਾ ਬੈਂਗਣ, ਰੋਕੇਗਾ ਬੁਢਾਪਾ

Wednesday, Mar 07, 2018 - 11:55 PM (IST)

ਨਵੀਂ ਦਿੱਲੀ - ਬੈਂਗਣ ਦਾ ਨਾਂ ਸੁਣ ਕੇ ਮੂੰਹ ਵੱਟਣ ਦੀ ਥਾਂ ਹੁਣ ਇਸ ਨੂੰ ਆਪਣੇ ਭੋਜਨ ਦਾ ਅਹਿਮ ਹਿੱਸਾ ਬਣਾਓ ਕਿਉਂਕਿ ਖੇਤੀ ਵਿਗਿਆਨੀਆਂ ਨੇ ਇਸ ਦੀ ਇਕ ਅਜਿਹੀ ਕਿਸਮ ਵਿਕਸਤ ਕੀਤੀ ਹੈ, ਜੋ ਨਾ ਸਿਰਫ ਬੀਮਾਰੀਆਂ ਤੋਂ ਬਚਾਏਗੀ ਸਗੋਂ ਬੁਢਾਪੇ ਨੂੰ ਵੀ ਰੋਕੇਗੀ। ਭਾਰਤੀ ਖੇਤੀ ਖੋਜ ਸੰਸਥਾਨ ਪੂਸਾ ਨੇ ਬੈਂਗਣ ਦੀ ਇਕ ਨਵੀਂ ਕਿਸਮ ਪੂਸਾ ਹਰਾ ਬੈਂਗਣ-ਇਕ ਦਾ ਵਿਕਾਸ ਕੀਤਾ ਹੈ, ਜਿਸ 'ਚ ਭਾਰੀ ਮਾਤਰਾ ਵਿਚ ਕਿਊਫੇਕ, ਫ੍ਰੇਕ ਤੇ ਫਿਨੋਰ ਵਰਗੇ ਪੋਸ਼ਕ ਤੱਤ ਹਨ, ਜੋ ਇਸ ਨੂੰ ਐਂਟੀ-ਆਕਸੀਡੈਂਟ ਬਣਾਉਂਦੇ ਹਨ। ਇਸ ਕਾਰਨ ਇਹ ਬੀਮਾਰੀਆਂ ਤੋਂ ਬਚਾਉਣ ਅਤੇ ਬੁਢਾਪਾ ਰੋਕਣ 'ਚ ਮਦਦਗਾਰ ਹੈ। ਐਂਟੀ-ਆਕਸੀਡੈਂਟ ਉਹ ਤੱਤ ਹਨ, ਜੋ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਦੇ ਨਾਲ-ਨਾਲ ਅਨੇਕਾਂ ਬੀਮਾਰੀਆਂ ਤੋਂ ਬਚਾਉਂਦੇ ਹਨ।


Related News