ਬੱਸਾਂ ''ਚ ਘੁੰਮਣਾ ਹੋਇਆ ਮਹਿੰਗਾ, ਹੁਣ ਸਫ਼ਰ ਕਰਨ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ
Sunday, Sep 08, 2024 - 05:40 AM (IST)
ਚੰਡੀਗੜ੍ਹ- ਬੀਤੇ ਦਿਨੀਂ ਪੰਜਾਬ 'ਚ ਪੈਟਰੋਲ ਅਤੇ ਡੀਜ਼ਲ 'ਤੇ ਵਧਾਏ ਗਏ ਵੈਟ ਤੋਂ ਬਾਅਦ ਹੁਣ ਬੱਸਾਂ ਦੇ ਕਿਰਾਏ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਆਮ ਲੋਕਾਂ ਲਈ ਹੁਣ ਬੱਸਾਂ 'ਚ ਸਫ਼ਰ ਕਰਨਾ ਮਹਿੰਗਾ ਹੋਵੇਗਾ।
ਨਵੇਂ ਲਾਗੂ ਕੀਤੀਆਂ ਗਈਆਂ ਕੀਮਤਾਂ ਮੁਤਾਬਕ ਐੱਚ.ਵੀ.ਏ.ਸੀ. ਬੱਸਾਂ ਦੇ ਕਿਰਾਏ 'ਚ 27.80 ਪੈਸੇ ਦਾ ਵਾਧਾ ਕਰ ਕੇ 1.74 ਰੁ. ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇੰਟੈਗਰਲ ਕੋਚ ਦਾ ਕਿਰਾਇਆ 41.4 ਪੈਸੇ ਵਧਾ ਕੇ 2.61 ਰਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ, ਉੱਥੇ ਹੀ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 46 ਪੈਸੇ ਵਧਾ ਕੇ 2.90 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ।
ਜਾਣਕਾਰਾਂ ਮੁਤਾਬਕ ਨਵੀਆਂ ਦਰਾਂ ਨਾਲ ਪੰਜਾਬ ਸਰਕਾਰ ਨੂੰ ਕਰੀਬ 150 ਕਰੋੜ ਰੁਪਏ ਦੇ ਕਰੀਬ ਵਾਧੂ ਆਮਦਨ ਹੋਣ ਦਾ ਅੰਦਾਜ਼ਾ ਹੈ। ਇਹ ਨਵੀਆਂ ਦਰਾਂ ਸ਼ਨੀਵਾਰ ਰਾਤ ਤੋਂ ਲਾਗੂ ਹੋ ਜਾਣਗੀਆਂ।
ਇਹ ਵੀ ਪੜ੍ਹੋ- ਠੱਗੀ ਦਾ ਅਨੋਖਾ ਮਾਮਲਾ ; ਮੋਟੀ ਰਕਮ ਲੈ ਕੇ ਵੀ ਨਾ ਕਰਵਾਈ ਮਕਾਨ ਦੀ ਰਜਿਸਟਰੀ, ਫ਼ਿਰ ਕੀਤਾ ਅਜਿਹਾ ਕਾਂਡ ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e