ਹੁਣ NIA ਕਰੇਗੀ ਚੰਡੀਗੜ੍ਹ ਹੈਂਡ ਗ੍ਰਨੇਡ ਹਮਲੇ ਦੀ ਜਾਂਚ, ਟਰਾਂਸਫਰ ਹੋਇਆ ਕੇਸ

Friday, Sep 13, 2024 - 11:31 AM (IST)

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਦੇ ਸੈਕਟਰ-10 ’ਚ ਹੈਂਡ ਗ੍ਰਨੇਡ ਸੁੱਟਣ ਦੇ ਮਾਮਲੇ ਦੀ ਜਾਂਚ ਹੁਣ ਚੰਡੀਗੜ੍ਹ ਪੁਲਸ ਦੀ ਬਜਾਏ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਕਰੇਗੀ ਕਿਉਂਕਿ ਇਹ ਮਾਮਲਾ ਅੱਤਵਾਦੀਆਂ ਨਾਲ ਸਬੰਧਿਤ ਹੈ। ਇਸ ਦੀ ਜ਼ਿੰਮੇਵਾਰੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਹੈਪੀ ਪਸ਼ੀਆ ਨੇ ਲਈ ਸੀ।

ਇਹ ਵੀ ਪੜ੍ਹੋ : ਚੋਰੀ ਕਰਕੇ ਭੱਜੇ ਨੌਜਵਾਨ ਦੇ ਅੱਗੇ ਖੜ੍ਹੀ ਸੀ ਮੌਤ! ਪੜ੍ਹੋ ਪੂਰੀ ਖ਼ਬਰ

ਇਸ ਕਾਰਨ ਚੰਡੀਗੜ੍ਹ ਪੁਲਸ ਤੇ ਐੱਨ. ਆਈ. ਏ. ਅਫ਼ਸਰਾਂ ਵਿਚਾਲੇ ਦੇਰ ਰਾਤ ਹੋਈ ਮੀਟਿੰਗ ਮਗਰੋਂ ਕੇਸ ਐੱਨ.ਆਈ. ਏ. ਨੂੰ ਸੌਂਪ ਦਿੱਤਾ ਗਿਆ। ਹੈਂਡ ਗ੍ਰਨੇਡ ਸੁੱਟਣ ਵਾਲੇ ਦੋਵੇਂ ਮੁਲਜ਼ਮ ਪੰਜਾਬ ਦੇ ਵਸਨੀਕ ਹਨ। ਅੰਮ੍ਰਿਤਸਰ ਦੇ ਪਿੰਡ ਪਸ਼ੀਆ ਦੇ ਰਹਿਣ ਵਾਲੇ ਰੋਬਨ ਮਸੀਹ ਨੇ ਕੋਠੀ ਅੰਦਰ ਗ੍ਰਨੇਡ ਸੁੱਟਿਆ ਸੀ।

ਇਹ ਵੀ ਪੜ੍ਹੋ : 1984 ਦਾ ਬਦਲਾ! ਪੰਜਾਬ ਪੁਲਸ ਦੇ ਸੇਵਾਮੁਕਤ SP ਦੀ ਰਿਹਾਇਸ਼ 'ਤੇ ਹਮਲੇ ਨੂੰ ਲੈ ਕੇ ਵੱਡਾ ਖ਼ੁਲਾਸਾ

ਦੂਜਾ ਮੁਲਜ਼ਮ ਉਸ ਦਾ ਦੋਸਤ ਹੈ, ਜਿਸ ਦੀ ਸ਼ਨਾਖ਼ਤ ਪੁਲਸ ਵੱਲੋਂ ਜਾਰੀ ਤਸਵੀਰ ਰਾਹੀਂ ਹੋਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-10 ਦੀ ਕੋਠੀ 575 'ਚ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਸੀ। ਇਹ ਕੋਠੀ ਪੰਜਾਬ ਪੁਲਸ ਦੇ ਸੇਵਾਮੁਕਤ ਐੱਸ. ਪੀ. ਜਸਕੀਰਤ ਸਿੰਘ ਵਲੋਂ ਖ਼ਾਲੀ ਕੀਤੀ ਗਈ ਸੀ, ਜਿਸ ਬਾਰੇ ਹਮਲਾਵਰਾਂ ਨੂੰ ਅਹਿਸਾਸ ਨਹੀਂ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News