ਮੰਚ ''ਤੇ ਚੜ੍ਹਦੇ ਸਮੇਂ ਮੂਧੇ-ਮੂੰਹ ਡਿੱਗੇ ਬ੍ਰਿਜਭੂਸ਼ਣ ਸ਼ਰਨ ਸਿੰਘ, ਵੀਡੀਓ ਹੋਈ ਵਾਇਰਲ
Saturday, Jan 10, 2026 - 05:04 PM (IST)
ਗੋਂਡਾ- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ 'ਚ ਸਾਬਕਾ ਸੰਸਦ ਮੈਂਬਰ ਅਤੇ ਬਾਹੁਬਲੀ ਆਗੂ ਬ੍ਰਿਜਭੂਸ਼ਣ ਸ਼ਰਨ ਸਿੰਘ ਦੇ 69ਵੇਂ ਜਨਮ ਦਿਨ ਦੇ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ, ਸਿੰਘ ਆਪਣੇ ਜਨਮ ਦਿਨ 'ਤੇ ਰੱਖੇ ਗਏ 'ਰਾਸ਼ਟਰ ਕਥਾ' ਪ੍ਰੋਗਰਾਮ 'ਚ ਸ਼ਾਮਲ ਹੋਣ ਪਹੁੰਚੇ ਸਨ, ਜਿੱਥੇ ਮੰਚ 'ਤੇ ਚੜ੍ਹਦੇ ਸਮੇਂ ਉਹ ਅਚਾਨਕ ਸੰਤੁਲਨ ਵਿਗੜਨ ਕਾਰਨ ਮੂਧੇ-ਮੂੰਹ ਡਿੱਗ ਪਏ। ਇਹ ਪੂਰੀ ਘਟਨਾ ਕੈਮਰੇ 'ਚ ਕੈਦ ਹੋ ਗਈ ਹੈ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਕਿਵੇਂ ਵਾਪਰਿਆ ਹਾਦਸਾ?
8 ਜਨਵਰੀ ਨੂੰ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਆਪਣਾ 69ਵਾਂ ਜਨਮ ਦਿਨ ਮਨਾਇਆ। ਵਾਇਰਲ ਵੀਡੀਓ 'ਚ ਦੇਖਆ ਜਾ ਸਕਦਾ ਹੈ ਕਿ ਬ੍ਰਿਜਭੂਸ਼ਣ ਸੱਜੇ ਪਾਸਿਓਂ ਮੁੱਖ ਮੰਚ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਮੰਚ 'ਤੇ ਲੱਗੀ ਰੇਲਿੰਗ ਨੂੰ ਪਾਰ ਕਰਨ ਤੋਂ ਬਾਅਦ ਉਨ੍ਹਾਂ ਦਾ ਪੈਰ ਉੱਥੇ ਰੱਖੇ ਸਾਊਂਡ ਬਾਕਸ 'ਚ ਫਸ ਗਿਆ, ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੇ ਅਤੇ ਸਿੱਧੇ ਮੰਚ 'ਤੇ ਜਾ ਡਿੱਗੇ। ਹਾਦਸੇ ਤੋਂ ਤੁਰੰਤ ਬਾਅਦ ਉੱਥੇ ਮੌਜੂਦ ਸਮਰਥਕਾਂ 'ਚ ਹੜਕੰਪ ਮਚ ਗਿਆ।
ਸਿਹਤ ਦੀ ਸਥਿਤੀ
ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ 'ਚ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਡਿੱਗਣ ਤੋਂ ਤੁਰੰਤ ਬਾਅਦ ਸਿੰਘ ਨੇ ਖੁਦ ਨੂੰ ਸੰਭਾਲਿਆ ਅਤੇ ਉੱਠ ਕੇ ਆਪਣੀ ਸੀਟ 'ਤੇ ਬੈਠ ਗਏ। ਹਾਲਾਂਕਿ ਇਸ ਘਟਨਾ ਕਾਰਨ ਕੁਝ ਸਮੇਂ ਲਈ ਪ੍ਰੋਗਰਾਮ 'ਚ ਵਿਘਨ ਪਿਆ, ਪਰ ਜਲਦੀ ਹੀ ਸਭ ਕੁਝ ਆਮ ਹੋ ਗਿਆ ਅਤੇ ਪ੍ਰੋਗਰਾਮ ਮੁੜ ਸ਼ੁਰੂ ਹੋਇਆ।
ਜਨਮ ਦਿਨ ਮੌਕੇ ਮਿਲੇ ਖ਼ਾਸ ਤੋਹਫ਼ੇ
ਜਨਮ ਦਿਨ 'ਤੇ ਬ੍ਰਿਜਭੂਸ਼ਣ ਨੂੰ ਇਕ ਖ਼ਾਸ ਤੋਹਫ਼ਾ ਵੀ ਮਿਲਿਆ। ਲੰਡਨ ਤੋਂ ਆਏ ਇਕ ਮਹਿਮਾਨ ਨੇ ਉਨ੍ਹਾਂ ਨੂੰ 2.5 ਕਰੋੜ ਰੁਪਏ ਦਾ ਇਕ ਘੋੜਾ ਗਿਫ਼ਟ ਕੀਤਾ। ਇਸ ਘੋੜੇ ਦਾ ਨਾਂ 'ਅਸ਼ਵ ਜੋਹਾਨਸਬਰਗ' ਹੈ। ਇਸ ਘੋੜੇ ਨੂੰ ਖ਼ਾਸ ਫਲਾਈਟ ਰਾਹੀਂ ਲੰਡਨ ਤੋਂ ਭਾਰਤ ਲਿਆਂਦਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
