ਸਹਰੀ ਮੌਕੇ ਮਜ਼ਾਕ ਪਿਆ ਭਾਰਾ, ਅੱਗੇਓਂ ਦੋਸਤ ਨੇ ਕੱਢ ਲਈ Gun ਤੇ ਫਿਰ... (ਵੀਡੀਓ)

Wednesday, Feb 25, 2026 - 02:30 PM (IST)

ਸਹਰੀ ਮੌਕੇ ਮਜ਼ਾਕ ਪਿਆ ਭਾਰਾ, ਅੱਗੇਓਂ ਦੋਸਤ ਨੇ ਕੱਢ ਲਈ Gun ਤੇ ਫਿਰ... (ਵੀਡੀਓ)

ਸਨਾ: ਯਮਨ ਤੋਂ ਇਕ ਬੇਹੱਦ ਦਰਦਨਾਕ ਅਤੇ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਸਹਿਰੀ ਵੇਲੇ ਦੋਸਤਾਂ ਵਿਚਾਲੇ ਚੱਲ ਰਿਹਾ ਹਾਸਾ-ਮਜ਼ਾਕ ਖੂਨੀ ਸੰਘਰਸ਼ ਵਿਚ ਬਦਲ ਗਿਆ। ਇਕ ਮਾਮੂਲੀ ਗੱਲ 'ਤੇ ਗੁੱਸੇ ਵਿਚ ਆਏ ਵਿਅਕਤੀ ਨੇ ਆਪਣੇ ਹੀ ਦੋਸਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਮਾਮੂਲੀ ਗੱਲ 'ਤੇ ਚੱਲੀ ਗੋਲੀ 
ਸਥਾਨਕ ਰਿਪੋਰਟਾਂ ਅਨੁਸਾਰ, ਇਕ ਕਮਰੇ 'ਚ 5-6 ਦੋਸਤ ਇਕੱਠੇ ਬੈਠ ਕੇ ਸਹਿਰੀ ਤੋਂ ਪਹਿਲਾਂ ਗੱਲਾਂ-ਬਾਤਾਂ ਅਤੇ ਹਾਸਾ-ਮਜ਼ਾਕ ਕਰ ਰਹੇ ਸਨ। ਇਸੇ ਦੌਰਾਨ ਇਕ ਦੋਸਤ ਨੇ ਦੂਜੇ ਨਾਲ ਕੋਈ ਮਜ਼ਾਕ ਕੀਤਾ, ਜੋ ਉਸ ਨੂੰ ਨਾਗਵਾਰ ਗੁਜ਼ਰਿਆ। ਗੁੱਸੇ ਵਿਚ ਆਏ ਵਿਅਕਤੀ ਨੇ ਤੁਰੰਤ ਆਪਣੀ ਗੰਨ ਕੱਢੀ ਅਤੇ ਆਪਣੇ ਦੋਸਤ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵਿਚਕਾਰ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ ਅਤੇ ਇਹ ਸਾਰੀ ਘਟਨਾ ਸਿਰਫ਼ ਅਚਾਨਕ ਹੋਏ ਮਜ਼ਾਕ ਦਾ ਸਿੱਟਾ ਹੈ।

ਪੁਲਸ ਨੇ ਮੁਲਜ਼ਮ ਨੂੰ ਕੀਤਾ ਕਾਬੂ 
ਸਥਾਨਕ ਸੁਰੱਖਿਆ ਏਜੰਸੀਆਂ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਸ ਹੱਤਿਆ ਪਿੱਛੇ ਕੋਈ ਹੋਰ ਗੁਪਤ ਕਾਰਨ ਜਾਂ ਰੰਜਿਸ਼ ਤਾਂ ਨਹੀਂ ਸੀ। 

ਰਮਜ਼ਾਨ ਦਾ ਮਹੀਨਾ ਸ਼ਾਂਤੀ, ਸੰਜਮ ਅਤੇ ਭਾਈਚਾਰੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹੇ ਪਵਿੱਤਰ ਸਮੇਂ ਦੌਰਾਨ ਵਾਪਰੀ ਇਸ ਘਟਨਾ ਨੇ ਪੂਰੇ ਭਾਈਚਾਰੇ ਨੂੰ ਸਦਮੇ ਵਿਚ ਪਾ ਦਿੱਤਾ ਹੈ ਅਤੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕਿਵੇਂ ਪਲ ਭਰ ਦਾ ਗੁੱਸਾ ਕਿਸੇ ਦੀ ਜ਼ਿੰਦਗੀ ਖਤਮ ਕਰ ਸਕਦਾ ਹੈ। ਇਹ ਘਟਨਾ ਇਕ ਕੌੜਾ ਸੰਦੇਸ਼ ਦਿੰਦੀ ਹੈ ਕਿ ਮਾਮੂਲੀ ਬਹਿਸ ਅਤੇ ਮਜ਼ਾਕ ਜੇਕਰ ਕਾਬੂ ਤੋਂ ਬਾਹਰ ਹੋ ਜਾਵੇ ਤਾਂ ਉਸ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News