ਪਾਕਿਸਤਾਨੀ ਕ੍ਰਿਕਟ ''ਚ ਬਗਾਵਤ! ਡਗ-ਆਊਟ ''ਚ ਭਿੜੇ ਸਲਮਾਨ ਆਗਾ ਤੇ ਕੋਚ ਹੇਸਨ, ਵੀਡੀਓ ਵਾਇਰਲ

Friday, Feb 20, 2026 - 03:44 PM (IST)

ਪਾਕਿਸਤਾਨੀ ਕ੍ਰਿਕਟ ''ਚ ਬਗਾਵਤ! ਡਗ-ਆਊਟ ''ਚ ਭਿੜੇ ਸਲਮਾਨ ਆਗਾ ਤੇ ਕੋਚ ਹੇਸਨ, ਵੀਡੀਓ ਵਾਇਰਲ

ਨੈਸ਼ਨਲ ਡੈਸਕ : ਟੀ-20 ਵਿਸ਼ਵ ਕੱਪ 2026 'ਚ ਨਾਮੀਬੀਆ ਨੂੰ 102 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਨੇ ਸੁਪਰ-8 ਵਿੱਚ ਤਾਂ ਜਗ੍ਹਾ ਬਣਾ ਲਈ ਹੈ, ਪਰ ਟੀਮ ਦੇ ਅੰਦਰੂਨੀ ਹਾਲਾਤ ਠੀਕ ਨਜ਼ਰ ਨਹੀਂ ਆ ਰਹੇ। ਸੋਸ਼ਲ ਮੀਡੀਆ 'ਤੇ ਪਾਕਿਸਤਾਨੀ ਟੀਮ ਦੇ ਡਗਆਊਟ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਹੈੱਡ ਕੋਚ ਮਾਈਕ ਹੇਸਨ ਅਤੇ ਕਪਤਾਨ ਸਲਮਾਨ ਆਗਾ ਵਿਚਾਲੇ ਤਿੱਖੀ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ।

ਗੁੱਸੇ ਵਿੱਚ ਕਪਤਾਨ ਨੇ ਸੁੱਟੀ ਬੋਤਲ
 ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੈਚ ਦੌਰਾਨ ਕਿਸੇ ਗੱਲ ਨੂੰ ਲੈ ਕੇ ਸਲਮਾਨ ਆਗਾ ਕਾਫ਼ੀ ਗੁੱਸੇ ਵਿੱਚ ਸਨ। ਜਦੋਂ ਹੈੱਡ ਕੋਚ ਮਾਈਕ ਹੇਸਨ ਨੇ ਉਨ੍ਹਾਂ ਨੂੰ ਕੁਝ ਕਿਹਾ, ਤਾਂ ਕਪਤਾਨ ਨੇ ਆਪਾ ਖੋਹ ਦਿੱਤਾ ਅਤੇ ਹੱਥ ਵਿੱਚ ਫੜੀ ਪਾਣੀ ਦੀ ਬੋਤਲ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਦਿੱਤੀ। ਇਸ ਦੌਰਾਨ ਸਟਾਰ ਖਿਡਾਰੀ ਬਾਬਰ ਆਜ਼ਮ ਵੀ ਉੱਥੇ ਹੀ ਮੌਜੂਦ ਸਨ। ਦੱਸ ਦੇਈਏ ਕਿ ਭਾਰਤ ਹੱਥੋਂ ਮਿਲੀ 61 ਦੌੜਾਂ ਦੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ ਨੂੰ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤੀ ਖਿਡਾਰੀ ਨੇ ਲਗਾਈ ਫਿਟਕਾਰ
ਇਸ ਘਟਨਾ ਤੋਂ ਬਾਅਦ ਸਾਬਕਾ ਭਾਰਤੀ ਖਿਡਾਰੀ ਪ੍ਰਿਯੰਕ ਪਾਂਚਾਲ ਨੇ ਪਾਕਿਸਤਾਨੀ ਟੀਮ ਦੇ ਕਲਚਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਜੇਕਰ ਪਾਕਿਸਤਾਨੀ ਖਿਡਾਰੀ ਵਿਦੇਸ਼ੀ ਕੋਚਾਂ ਨੂੰ ਬਣਦਾ ਸਨਮਾਨ ਨਹੀਂ ਦੇ ਸਕਦੇ, ਤਾਂ ਉਨ੍ਹਾਂ ਨੂੰ ਅਜਿਹੇ ਤਜ਼ਰਬੇਕਾਰ ਕੋਚ ਨਹੀਂ ਰੱਖਣੇ ਚਾਹੀਦੇ। ਉਨ੍ਹਾਂ ਨੇ ਇਸ ਵੀਡੀਓ ਨੂੰ ਦੇਖਣਾ 'ਦਰਦਨਾਕ' ਦੱਸਿਆ।

 

ਸੁਪਰ-8 ਵਿੱਚ ਪਾਕਿਸਤਾਨ ਦੀ ਚੁਣੌਤੀ 
ਵਿਵਾਦਾਂ ਦੇ ਵਿਚਕਾਰ ਪਾਕਿਸਤਾਨ ਨੂੰ ਹੁਣ ਸੁਪਰ-8 ਦੇ ਅਹਿਮ ਮੁਕਾਬਲੇ ਖੇਡਣੇ ਹਨ। ਪਾਕਿਸਤਾਨ ਦਾ ਪਹਿਲਾ ਮੈਚ 21 ਫਰਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਕੋਲੰਬੋ ਵਿੱਚ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਦਾ ਸਾਹਮਣਾ ਇੰਗਲੈਂਡ ਅਤੇ 28 ਫਰਵਰੀ ਨੂੰ ਸ੍ਰੀਲੰਕਾ ਨਾਲ ਹੋਣਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਹ ਆਪਸੀ ਕਲੇਸ਼ ਟੀਮ ਦੇ ਪ੍ਰਦਰਸ਼ਨ 'ਤੇ ਅਸਰ ਪਾਉਂਦਾ ਹੈ ਜਾਂ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News