ਸਜਿਆ ਰਿਹਾ ਗਿਆ ਮੰਡਪ; ਬਿਊਟੀ ਪਾਰਲਰ ਤੋਂ ਪ੍ਰੇਮੀ ਨਾਲ ਫ਼ਰਾਰ ਹੋਈ ਲਾੜੀ

Thursday, Apr 17, 2025 - 02:08 PM (IST)

ਸਜਿਆ ਰਿਹਾ ਗਿਆ ਮੰਡਪ; ਬਿਊਟੀ ਪਾਰਲਰ ਤੋਂ ਪ੍ਰੇਮੀ ਨਾਲ ਫ਼ਰਾਰ ਹੋਈ ਲਾੜੀ

ਮੇਰਠ- ਲਾੜੀ ਦੇ ਪਰਿਵਾਰ ਵਾਲੇ ਬਾਰਾਤ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਲੱਗੇ ਸਨ। ਮੰਡਪ ਸਜ ਚੁੱਕਾ ਸੀ। ਓਧਰ ਲਾੜਾ ਵੀ ਸਿਹਰਾ ਸਜਾ ਕੇ ਬਾਰਾਤ ਕੱਢਣ ਦੀ ਤਿਆਰੀ ਵਿਚ ਸੀ। ਇਸ ਦੌਰਾਨ ਲਾੜੀ ਦੇ ਪਰਿਵਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਬਿਊਟੀ ਪਾਰਲਰ ਤੋਂ ਸਜ-ਧਜ ਕੇ ਆਪਣੇ ਪ੍ਰੇਮੀ ਨਾਲ ਬਾਈਕ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਦਾ ਹੈ।

ਪ੍ਰੇਮੀ ਨਾਲ ਦੌੜੀ ਲਾੜੀ

ਇਹ ਕੋਈ ਬਾਲੀਵੁੱਡ ਦੀ ਕੋਈ ਰੋਮਾਂਟਿਕ-ਕਾਮੇਡੀ ਫਿਲਮ ਨਹੀਂ ਸਗੋਂ ਹਕੀਕਤ ਹੈ। ਮੇਰਠ ਜ਼ਿਲ੍ਹੇ ਦੇ ਦੌਰਾਲਾ ਥਾਣਾ ਖੇਤਰ ਵਿਚ ਇਹ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲਾੜੀ ਪੱਖ ਦੇ ਲੋਕ ਬਾਰਾਤ ਦੀ ਉਡੀਕ ਵਿਚ ਸਨ। ਲਾੜੀ ਵਿਆਹ ਤੋਂ ਕੁਝ ਘੰਟੇ ਪਹਿਲਾਂ ਮੇਕਅੱਪ ਕਰਾਉਣ ਲਈ ਦੌਰਾਲਾ ਸਥਿਤ ਇਕ ਬਿਊਟੀ ਪਾਰਲਰ ਗਈ ਸੀ। ਜਿਵੇਂ ਹੀ ਮੇਕਅੱਪ ਹੋਇਆ, ਲਾੜੀ ਉੱਥੇ ਹੀ ਬਾਹਰ ਖੜ੍ਹੀ ਬਾਈਕ 'ਤੇ ਬੈਠ ਕੇ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ।

ਗਸ਼ ਖਾ ਕੇ ਡਿੱਗਿਆ ਲਾੜਾ

ਜਦੋਂ ਲਾੜੀ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਕੁੜੀ ਦੌੜ ਗਈ ਹੈ, ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਕੁੜੀ ਦੀ ਭਾਲ ਕੀਤੀ ਪਰ ਕਿਤੇ ਵੀ ਉਸ ਦਾ ਸੁਰਾਗ ਨਹੀਂ ਮਿਲਿਆ। ਲਾੜੀ ਪੱਖ ਨੇ ਲਾੜੇ ਪੱਖ ਨੂੰ ਝੂਠ ਬੋਲ ਦਿੱਤਾ ਕਿ ਲਾੜੀ ਪਾਰਲਰ ਜਾਂਦੇ ਸਮੇਂ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਸੁਣ ਕੇ ਲਾੜਾ ਗਸ਼ ਖਾ ਕੇ ਡਿੱਗ ਗਿਆ। ਜਦੋਂ ਲਾੜਾ ਪੱਖ ਦੇ ਕੁਝ ਮੈਂਬਰ ਕੁੜੀ ਵਾਲਿਆਂ ਦੇ ਘਰ ਪਹੁੰਚੇ ਤਾਂ ਅਸਲੀ ਕਹਾਣੀ ਸੁਣ ਕੇ ਹੈਰਾਨ ਰਹਿ ਗਏ।

ਲਾੜੀ ਦੇ ਪਿਤਾ ਨੇ ਥਾਣੇ 'ਚ ਦਿੱਤੀ ਸ਼ਿਕਾਇਤ

ਲਾੜੀ ਦੇ ਪਿਤਾ ਨੇ ਇਸ ਘਟਨਾ ਦੀ ਸ਼ਿਕਾਇਤ ਥਾਣੇ ਵਿਚ ਦਿੱਤੀ। ਸ਼ਿਕਾਇਤ ਵਿਚ ਪਿਤਾ ਨੇ ਦੱਸਿਆ ਕਿ ਮੇਰੀ ਧੀ ਵਿਆਹ ਲੀ ਬਿਊਟੀ ਪਾਰਲਰ ਦੌਰਾਲਾ ਗਈ ਸੀ। ਉੱਥੋਂ ਇਕ ਨੌਜਵਾਨ ਨਾਲ ਬਾਈਕ 'ਤੇ ਬੈਠ ਕੇ ਫਰਾਰ ਹੋ ਗਈ। ਪਿਤਾ ਨੇ ਕਿਹਾ ਕਿ ਮੈਨੂੰ ਡਰ ਹੈ ਕਿ ਮੇਰੀ ਧੀ ਨਾਲ ਕੋਈ ਅਣਹੋਣੀ ਨਾ ਹੋ ਜਾਵੇ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਲਾੜੀ ਦੀ ਭਾਲ ਵਿਚ ਜੁੱਟ ਗਈ ਹੈ।


author

Tanu

Content Editor

Related News