ਵਿਆਹ ਦੇ 5ਵੇਂ ਦਿਨ ਹੀ ਲਾੜੀ ਹੋਈ ਵਿਧਵਾ, ਹਾਦਸੇ 'ਚ ਪਤੀ ਸਮੇਤ ਸਹੁਰੇ ਦੀ ਮੌਤ

Saturday, Mar 08, 2025 - 05:41 PM (IST)

ਵਿਆਹ ਦੇ 5ਵੇਂ ਦਿਨ ਹੀ ਲਾੜੀ ਹੋਈ ਵਿਧਵਾ, ਹਾਦਸੇ 'ਚ ਪਤੀ ਸਮੇਤ ਸਹੁਰੇ ਦੀ ਮੌਤ

ਗੋਂਡਾ- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ, ਜਿੱਥੇ ਵਿਆਹ ਦੇ 5 ਦਿਨ ਬਾਅਦ ਹੀ ਲਾੜੀ ਵਿਧਵਾ ਹੋ ਗਈ। ਦਰਅਸਲ ਲਾੜਾ ਆਪਣੇ ਪਿਤਾ ਨਾਲ ਮਾਮਾ ਘਰ ਕਿਸੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਗਿਆ ਸੀ। ਦੇਰ ਰਾਤ ਉਹ ਪਿਤਾ ਨਾਲ ਘਰ ਵਾਪਸ ਆ ਰਿਹਾ ਸੀ, ਇਸ ਦੌਰਾਨ ਉਲਟ ਦਿਸ਼ਾ ਤੋਂ ਤੇਜ਼ ਰਫ਼ਤਾਰ ਆ ਰਹੇ ਮਿੰਨੀ ਟਰੱਕ ਨੇ ਕੁਚਲ ਦਿੱਤਾ। ਹਾਦਸੇ ਵਿਚ ਪਿਓ-ਪੁੱਤ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਿਚ ਚੀਕ-ਚਿਹਾੜਾ ਮਚ ਗਿਆ। 

ਇਹ ਵੀ ਪੜ੍ਹੋ- ਬਜ਼ੁਰਗਾਂ ਲਈ ਚੰਗੀ ਖ਼ਬਰ: ਮਿਲੇਗਾ ਮੁਫ਼ਤ ਇਲਾਜ

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਗੋਂਡਾ ਅਯੁੱਧਿਆ ਹਾਈਵੇਅ ਦੇ ਵਜ਼ੀਰਗੰਜ ਥਾਣਾ ਖੇਤਰ ਵਿਚ ਵਾਪਰੀ। ਸੂਚਨਾ ਮਿਲਣ 'ਤੇ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ। ਮ੍ਰਿਤਕ ਨੌਜਵਾਨ ਦਾ 5 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਹਾਦਸੇ ਮਗਰੋਂ ਮ੍ਰਿਤਕ ਦੀ ਪਤਨੀ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

PunjabKesari

ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ, ਫ਼ੈਸਲੇ 'ਤੇ ਸਰਕਾਰ ਦੀ ਮੋਹਰ

ਪੁਲਸ ਸੂਤਰਾਂ ਨੇ ਦੱਸਿਆ ਕਿ ਕਰਨੈਲਗੰਜ ਕੋਤਵਾਲੀ ਖੇਤਰ ਦੇ ਬਾਲਪੁਰ ਨਿਵਾਸੀ ਰਾਜੇਂਦਰ ਜੈਸਵਾਲ (45) ਪੁੱਤਰ ਸੂਰਿਆ ਪ੍ਰਕਾਸ਼ ਉਰਫ ਦੀਪੂ ਦਾ 5 ਦਿਨ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦੀਪੂ ਵਜ਼ੀਰਗੰਜ ਥਾਣਾ ਖੇਤਰ ਦੇ ਪਿੰਡ ਮਝਾਰਾ ਨਿਵਾਸੀ ਆਪਣੇ ਮਾਮੇ ਦੇ ਘਰ ਖਾਣੇ 'ਤੇ ਗਿਆ ਸੀ। ਪਿਤਾ ਰਾਜੇਂਦਰ ਜੈਸਵਾਲ ਵੀ ਨਾਲ ਗਏ ਸਨ। ਦੋਵੇਂ ਦੇਰ ਰਾਤ ਬਾਈਕ 'ਤੇ ਘਰ ਪਰਤ ਰਹੇ ਸਨ। ਗੋਂਡਾ ਅਯੁੱਧਿਆ ਹਾਈਵੇਅ 'ਤੇ ਸਾਹਿਬਾਪੁਰ ਪਿੰਡ ਦੇ ਹਥੀਨਾਗ ਮੋੜ 'ਤੇ ਉਲਟ ਦਿਸ਼ਾ ਤੋਂ ਆ ਰਹੇ ਤੇਜ਼ ਰਫਤਾਰ ਮਿੰਨੀ ਟਰੱਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ 'ਚ ਦੋਵੇਂ ਪਿਓ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News