ਵਿਆਹ ਤੋਂ ਨਾਖੁਸ਼ ਜਨਾਨੀ ਨੇ ਪਤੀ ਤੇ ਸਹੁਰੇ ਦੇ ਸਾਹਮਣੇ ਨਹਿਰ ''ਚ ਮਾਰੀ ਛਾਲ, ਭਾਲ ਜਾਰੀ

Monday, Feb 16, 2026 - 03:19 PM (IST)

ਵਿਆਹ ਤੋਂ ਨਾਖੁਸ਼ ਜਨਾਨੀ ਨੇ ਪਤੀ ਤੇ ਸਹੁਰੇ ਦੇ ਸਾਹਮਣੇ ਨਹਿਰ ''ਚ ਮਾਰੀ ਛਾਲ, ਭਾਲ ਜਾਰੀ

ਮੁਰੈਨਾ : ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਆਪਣੇ ਵਿਆਹ ਤੋਂ ਨਾਖੁਸ਼ ਇੱਕ ਮੁਟਿਆਰ ਨੇ ਆਪਣੇ ਪਤੀ ਅਤੇ ਸਹੁਰੇ ਦੀ ਮੌਜੂਦਗੀ ਵਿੱਚ ਨਹਿਰ ਵਿੱਚ ਛਾਲ ਮਾਰ ਦਿੱਤੀ। ਐੱਸ. ਡੀ. ਆਰ. ਐੱਫ. (SDRF) ਦੀ ਟੀਮ ਪਿਛਲੇ 12 ਘੰਟਿਆਂ ਤੋਂ ਨਹਿਰ ਵਿੱਚ ਉਸ ਦੀ ਭਾਲ ਲਈ ਰੈਸਕਿਊ ਆਪ੍ਰੇਸ਼ਨ ਚਲਾ ਰਹੀ ਹੈ।

ਵਿਆਹ ਤੋਂ ਬਾਅਦ ਰਹਿੰਦੀ ਸੀ ਪਰੇਸ਼ਾਨ 
ਪੁਲਸ ਸੂਤਰਾਂ ਅਨੁਸਾਰ, ਗ੍ਰਾਮ ਗੋਦੌਲੀ ਦੇ ਰਹਿਣ ਵਾਲੇ ਧਰੁਵ ਰਾਵਤ ਦੀ ਪਤਨੀ ਸੁਮਨ ਆਪਣੇ ਵਿਆਹ ਤੋਂ ਖੁਸ਼ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਸਾਲ ਪਹਿਲਾਂ ਹੋਏ ਵਿਆਹ ਤੋਂ ਬਾਅਦ ਉਹ ਜ਼ਿਆਦਾਤਰ ਸਮਾਂ ਆਪਣੇ ਪੇਕੇ ਘਰ ਹੀ ਰਹੀ ਸੀ। ਸਮਾਜਿਕ ਪੰਚਾਇਤ ਦੇ ਦਖਲ ਤੋਂ ਬਾਅਦ ਹੀ ਉਹ ਸਿਰਫ ਚਾਰ ਦਿਨ ਪਹਿਲਾਂ ਆਪਣੇ ਸਹੁਰੇ ਘਰ ਵਾਪਸ ਆਈ ਸੀ।

'ਪ੍ਰੇਤ ਦੇ ਸਾਏ' ਦੇ ਸ਼ੱਕ 'ਚ ਗਏ ਸਨ ਮੰਦਰ
ਸੂਤਰਾਂ ਮੁਤਾਬਕ ਸੁਮਨ 'ਤੇ ਕਿਸੇ 'ਭੂਤ-ਪ੍ਰੇਤ' ਦਾ ਸਾਇਆ ਹੋਣ ਦੇ ਸ਼ੱਕ ਕਾਰਨ ਉਸ ਦਾ ਪਤੀ ਅਤੇ ਸਹੁਰਾ ਉਸ ਨੂੰ ਪਿੰਡ ਕੈਮਰਾਕਲਾਂ ਵਿਖੇ ਕਿਸੇ ਧਾਰਮਿਕ ਅਸਥਾਨ 'ਤੇ ਲੈ ਗਏ ਸਨ। ਦੇਰ ਰਾਤ ਜਦੋਂ ਤਿੰਨੋਂ ਮੋਟਰਸਾਈਕਲ 'ਤੇ ਵਾਪਸ ਆ ਰਹੇ ਸਨ ਤਾਂ ਬਾਬਰੀ ਪੂਰਾ ਨਹਿਰ ਦੀ ਪੁਲੀ ਕੋਲ ਪਹੁੰਚਦਿਆਂ ਹੀ ਸੁਮਨ ਨੇ ਚੱਪਲ ਡਿੱਗਣ ਦਾ ਬਹਾਨਾ ਬਣਾ ਕੇ ਮੋਟਰਸਾਈਕਲ ਰੁਕਵਾਈ।

ਮੌਕਾ ਦੇਖ ਕੇ ਮਾਰੀ ਛਾਲ
ਪੁਲਸ ਅਨੁਸਾਰ, ਜਿਵੇਂ ਹੀ ਮੋਟਰਸਾਈਕਲ ਰੁਕਿਆ, ਸੁਮਨ ਨੇ ਤੁਰੰਤ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਅਚਾਨਕ ਵਾਪਰੀ ਘਟਨਾ ਨਾਲ ਉੱਥੇ ਹੜਕੰਪ ਮਚ ਗਿਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਬੀਤੀ ਰਾਤ ਤੋਂ ਹੀ ਬਚਾਅ ਟੀਮਾਂ ਲਗਾਤਾਰ ਉਸ ਦੀ ਤਲਾਸ਼ ਕਰ ਰਹੀਆਂ ਹਨ, ਪਰ ਅਜੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News