ਵਿਆਹ ਦੀਆਂ ਰਸਮਾਂ ਦੌਰਾਨ ਟਾਇਲਟ ਗਈ ਲਾੜੀ, ਫਿਰ ਜੋ ਹੋਇਆ ਸੁਣ ਉੱਡਣਗੇ ਤੁਹਾਡੇ ਹੋਸ਼
Sunday, Jan 05, 2025 - 10:07 AM (IST)
ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਵਿਆਹ ਦੌਰਾਨ ਲਾੜੀ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਈ। ਲਾੜੀ ਦੇ ਨਾਲ ਉਸ ਦੀ ਮਾਂ ਵੀ ਮੌਕੇ ਤੋਂ ਗਾਇਬ ਸੀ। ਇਸ ਤੋਂ ਬਾਅਦ ਲਾੜਾ ਇੰਤਜ਼ਾਰ ਕਰਦਾ ਹੈ ਪਰ ਲਾੜੀ ਵਾਪਸ ਨਹੀਂ ਪਰਤੀ। ਲਾੜੇ ਦਾ ਕਹਿਣਾ ਹੈ ਕਿ ਉਸ ਨੇ ਇਕ ਵਿਅਕਤੀ ਨੂੰ 30 ਹਜ਼ਾਰ ਰੁਪਏ ਦੇ ਕੇ ਰਿਸ਼ਤਾ ਤੈਅ ਕੀਤਾ ਸੀ।
ਇਹ ਵੀ ਪੜ੍ਹੋ- IND vs AUS: ਆਸਟ੍ਰੇਲੀਆ ਨੇ ਸਿਡਨੀ 'ਤੇ ਜਿੱਤ ਦਰਜ ਕਰਕੇ 10 ਸਾਲ ਬਾਅਦ ਜਿੱਤੀ ਬਾਰਡਰ-ਗਾਵਸਕਰ ਟਰਾਫੀ
ਨਿਜੀ ਚੈਨਲ ਮੁਤਾਬਕ ਇਹ ਮਾਮਲਾ ਗੋਰਖਪੁਰ ਦੇ ਖਜਨੀ ਇਲਾਕੇ ਦਾ ਹੈ। ਇੱਥੇ 40 ਸਾਲਾ ਕਿਸਾਨ ਆਪਣੇ ਦੂਜੇ ਵਿਆਹ ਦੀਆਂ ਰਸਮਾਂ ਪੂਰੀਆਂ ਕਰ ਰਿਹਾ ਸੀ। ਉਸ ਦੀ ਪਹਿਲੀ ਪਤਨੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਲਾੜਾ ਸੀਤਾਪੁਰ ਦੇ ਗੋਵਿੰਦਪੁਰ ਪਿੰਡ ਦਾ ਰਹਿਣ ਵਾਲਾ ਹੈ। ਉਸ ਨੇ ਵਿਚੋਲੇ ਦੀ ਮਦਦ ਨਾਲ ਵਿਆਹ ਲਈ 30 ਹਜ਼ਾਰ ਰੁਪਏ ਦੇ ਕੇ ਰਿਸ਼ਤਾ ਤੈਅ ਕੀਤਾ ਸੀ। ਲਾੜੇ ਦਾ ਕਹਿਣਾ ਹੈ ਕਿ ਵਿਆਹ ਤੋਂ ਪਹਿਲਾਂ ਉਸ ਨੇ ਲਾੜੀ ਨੂੰ ਸਾੜੀਆਂ ਅਤੇ ਗਹਿਣੇ ਦਿੱਤੇ ਸਨ। ਵਿਆਹ ਦਾ ਹੋਰ ਖਰਚਾ ਵੀ ਕੀਤਾ।ਇਸ ਤੋਂ ਬਾਅਦ ਉਹ ਵਿਆਹ ਕਰਵਾਉਣ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੰਦਰ ਪਹੁੰਚੀ, ਜਿੱਥੇ ਲਾੜੀ ਆਪਣੀ ਮਾਂ ਨਾਲ ਮੌਜੂਦ ਸੀ। ਵਿਆਹ ਦੀਆਂ ਰਸਮਾਂ ਸ਼ੁਰੂ ਹੁੰਦੇ ਹੀ ਲਾੜੀ ਨੇ ਟਾਇਲਟ ਜਾਣ ਦਾ ਬਹਾਨਾ ਬਣਾਇਆ ਅਤੇ ਵਾਪਸ ਨਹੀਂ ਪਰਤੀ। ਇਸ ਦੌਰਾਨ ਉਸ ਦੀ ਮਾਂ ਵੀ ਗਾਇਬ ਹੋ ਗਈ।
ਇਹ ਵੀ ਪੜ੍ਹੋ-ਮਸ਼ਹੂਰ ਗਾਇਕ ਨੇ ਡੌਲੇ 'ਤੇ ਬਣਵਾਇਆ ਸਿੱਧੂ ਮੂਸੇਵਾਲਾ ਦਾ ਟੈਟੂ,(ਵੀਡੀਓ)
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾੜੇ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਮੁੜ ਵਿਆਹ ਕਰਨ ਲਈ ਰਿਸ਼ਤਾ ਤੈਅ ਕੀਤਾ ਸੀ ਪਰ ਲਾੜੀ ਸਭ ਕੁਝ ਲੁੱਟ ਕੇ ਲੈ ਗਈ। ਇਸ ਮਾਮਲੇ ਸਬੰਧੀ ਗੋਰਖਪੁਰ ਦੇ ਐਸ.ਪੀ. (ਦੱਖਣੀ) ਜਤਿੰਦਰ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਇਸ ਮਾਮਲੇ 'ਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸਾਰੀ ਘਟਨਾ ਦੀ ਜਾਂਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8