''ਗੈਸ ਘੱਟ ਫੂਕਿਆ ਕਰ..!'', ਸੁਣ ਕੇ ਨੂੰਹ ਦਾ ਚੜ੍ਹ ਗਿਆ ਪਾਰਾ, ਸੱਸ ਖ਼ਿਲਾਫ਼ ਸ਼ਿਕਾਇਤ ਕਰਨ ਪਹੁੰਚ ਗਈ ਥਾਣੇ

Tuesday, Mar 17, 2026 - 10:29 AM (IST)

''ਗੈਸ ਘੱਟ ਫੂਕਿਆ ਕਰ..!'', ਸੁਣ ਕੇ ਨੂੰਹ ਦਾ ਚੜ੍ਹ ਗਿਆ ਪਾਰਾ, ਸੱਸ ਖ਼ਿਲਾਫ਼ ਸ਼ਿਕਾਇਤ ਕਰਨ ਪਹੁੰਚ ਗਈ ਥਾਣੇ

ਮੈਨਪੁਰੀ- ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੇ ਬੇਵਰ ਕਸਬੇ ਤੋਂ ਘਰੇਲੂ ਕਲੇਸ਼ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੂੰਹ ਆਪਣੀ ਸੱਸ ਦੀ 'ਗੈਸ ਘੱਟ ਵਰਤਣ' ਦੀ ਸਲਾਹ ਤੋਂ ਇੰਨੀ ਨਾਰਾਜ਼ ਹੋ ਗਈ ਕਿ ਉਹ ਸ਼ਿਕਾਇਤ ਲੈ ਕੇ ਸਿੱਧੀ ਥਾਣੇ ਪਹੁੰਚ ਗਈ। ਜਾਣਕਾਰੀ ਅਨੁਸਾਰ, ਸੱਸ ਨੇ ਇਲਾਕੇ 'ਚ ਗੈਸ ਦੀ ਕਿੱਲਤ ਦਾ ਹਵਾਲਾ ਦਿੰਦੇ ਹੋਏ ਨੂੰਹ ਨੂੰ ਗੈਸ ਦੀ ਬਚਤ ਕਰਨ ਅਤੇ ਖਾਣਾ ਮਿੱਟੀ ਦੇ ਚੁੱਲ੍ਹੇ 'ਤੇ ਬਣਾਉਣ ਦੀ ਸਲਾਹ ਦਿੱਤੀ ਸੀ ਪਰ ਨੂੰਹ ਨੂੰ ਇਹ ਗੱਲ ਨਾਗਵਾਰ ਗੁਜ਼ਰੀ। ਨੂੰਹ ਦਾ ਤਰਕ ਸੀ ਕਿ ਉਸ ਨੇ ਟੀਵੀ 'ਤੇ ਖ਼ਬਰਾਂ 'ਚ ਦੇਖਿਆ ਹੈ ਕਿ ਗੈਸ ਦੀ ਕੋਈ ਕਮੀ ਨਹੀਂ ਹੈ। ਉਸ ਨੇ ਦੋਸ਼ ਲਾਇਆ ਕਿ ਸੱਸ ਉਸ ਨੂੰ ਪਰੇਸ਼ਾਨ ਕਰਨ ਲਈ ਝੂਠ ਬੋਲ ਰਹੀ ਹੈ ਅਤੇ ਚੁੱਲ੍ਹੇ 'ਤੇ ਖਾਣਾ ਬਣਾਉਣ ਲਈ ਮਜ਼ਬੂਰ ਕਰ ਰਹੀ ਹੈ।

ਪੁਲਸ ਦਾ ਨਿਕਲਿਆ ਹਾਸਾ

ਜਦੋਂ ਨੂੰਹ ਲੜਦੀ-ਝਗੜਦੀ ਬੇਵਰ ਥਾਣੇ ਪਹੁੰਚੀ ਅਤੇ ਪੁਲਸ ਕਰਮਚਾਰੀਆਂ ਨੂੰ ਆਪਣੀ ਸ਼ਿਕਾਇਤ ਸੁਣਾਈ, ਤਾਂ ਉਹ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਪੁਲਸ ਨੇ ਸੱਸ ਅਤੇ ਨੂੰਹ ਦੋਵਾਂ ਨਾਲ ਗੱਲਬਾਤ ਕੀਤੀ। ਸੱਸ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਲਾਈਨਾਂ 'ਚ ਲੱਗਣ ਦੇ ਬਾਵਜੂਦ ਗੈਸ ਸਿਲੰਡਰ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਪਰੇਸ਼ਾਨ ਸੀ। ਮਾਮਲੇ ਦੀ ਗੰਭੀਰਤਾ (ਜਾਂ ਹਾਸੋਹੀਣੀ ਸਥਿਤੀ) ਨੂੰ ਦੇਖਦੇ ਹੋਏ ਪੁਲਸ ਨੇ ਦੋਵਾਂ ਨੂੰ ਸਮਝਾਇਆ ਕਿ ਇੰਨੀ ਛੋਟੀ ਗੱਲ ਲਈ ਥਾਣੇ ਆਉਣ ਦੀ ਲੋੜ ਨਹੀਂ ਸੀ ਅਤੇ ਅਜਿਹੇ ਮਸਲੇ ਘਰ 'ਚ ਹੀ ਸੁਲਝਾਏ ਜਾ ਸਕਦੇ ਹਨ। ਥਾਣਾ ਇੰਚਾਰਜ ਅਨਿਲ ਕੁਮਾਰ ਸਿੰਘ ਨੇ ਦੱਸਿਆ ਕਿ ਦੋਵਾਂ ਪੱਖਾਂ ਨੂੰ ਕਾਫੀ ਦੇਰ ਤੱਕ ਸਮਝਾਉਣ ਤੋਂ ਬਾਅਦ ਘਰ ਵਾਪਸ ਭੇਜ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News