ਖ਼ਾਮੇਨੇਈ ਦੀਆਂ ਰਸਮਾਂ ਦਾ ਹੋਇਆ ਐਲਾਨ ! 3 ਦਿਨਾਂ ਤੱਕ ਚੱਲੇਗਾ ਰਾਜਕੀ ਸਸਕਾਰ

Wednesday, Mar 04, 2026 - 02:05 PM (IST)

ਖ਼ਾਮੇਨੇਈ ਦੀਆਂ ਰਸਮਾਂ ਦਾ ਹੋਇਆ ਐਲਾਨ ! 3 ਦਿਨਾਂ ਤੱਕ ਚੱਲੇਗਾ ਰਾਜਕੀ ਸਸਕਾਰ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਜ਼ਰਾਈਲ ਦੇ ਹਵਾਈ ਹਮਲੇ ਵਿੱਚ ਮਾਰੇ ਗਏ ਇਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖ਼ਾਮੇਨੇਈ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਰਾਨੀ ਮੀਡੀਆ ਅਤੇ ਸਰਕਾਰੀ ਏਜੰਸੀਆਂ ਨੇ ਇਸ ਸਬੰਧੀ ਅਧਿਕਾਰਤ ਵੇਰਵੇ ਸਾਂਝੇ ਕੀਤੇ ਹਨ। ਇਰਾਨ ਸਰਕਾਰ ਨੇ ਖ਼ਾਮੇਨੇਈ ਲਈ 3 ਦਿਨਾਂ ਦੇ ਰਾਜਕੀ ਸਸਕਾਰ ਦਾ ਐਲਾਨ ਕੀਤਾ ਹੈ।

ਅੱਜ, ਭਾਵ 4 ਮਾਰਚ ਨੂੰ ਇਰਾਨੀ ਸਮੇਂ ਮੁਤਾਬਕ ਰਾਤ 10:00 ਵਜੇ ਤੋਂ ਖਾਮੇਨੇਈ ਦੇ ਅੰਤਿਮ ਦਰਸ਼ਨ ਸ਼ੁਰੂ ਹੋਣਗੇ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਤਹਿਰਾਨ ਦੀ ਇਮਾਮ ਖ਼ੁਮੈਨੀ ਗ੍ਰੈਂਡ ਮਸਜਿਦ ਵਿੱਚ ਰੱਖਿਆ ਜਾਵੇਗਾ, ਜਿੱਥੇ ਆਮ ਲੋਕ ਆਪਣੇ ਰਹਿਬਰ ਨੂੰ ਸ਼ਰਧਾਂਜਲੀ ਭੇਟ ਕਰ ਸਕਣਗੇ। ਨਮਾਜ਼ ਮਗਰੋਂ 5 ਮਾਰਚ ਨੂੰ ਖਾਮੇਨੇਈ ਨੂੰ ਇਰਾਨ ਦੇ ਸਭ ਤੋਂ ਵੱਡੇ ਕਬਰਸਤਾਨ ਤਹਿਰਾਨ ਦੇ ਬਹਿਸ਼ਤ ਏ ਜ਼ਹਿਰਾ 'ਚ ਸਪੁਰਦ ਏ ਖਾਕ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਦੀਆਂ ਅੰਤਿਮ ਰਸਮਾਂ 'ਚ ਖਾਮੇਨੇਈ ਦੇ ਪਰਿਵਾਰਕ ਮੈਂਬਰ ਤੇ ਇਰਾਨ ਦੇ ਚੋਟੀ ਦੇ ਧਾਰਮਿਕ ਆਗੂ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ- ਜੰਗ ਦੇ ਹਾਲਾਤ ਵਿਚਾਲੇ Air India ਦਾ ਵੱਡਾ ਬਿਆਨ ! ਯੂਰਪ, USA ਤੇ ਕੈਨੇਡਾ ਜਾਣ ਵਾਲੇ ਯਾਤਰੀ ਦੇਣ ਧਿਆਨ

ਉਨ੍ਹਾਂ ਦੀ ਮੌਤ ਮਗਰੋਂ ਪੂਰੇ ਇਰਾਨ ਵਿੱਚ 40 ਦਿਨਾਂ ਦੇ ਰਾਸ਼ਟਰੀ ਸੋਗ ਅਤੇ 7 ਦਿਨਾਂ ਦੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਾਰੇ ਸਰਕਾਰੀ ਦਫ਼ਤਰਾਂ ਅਤੇ ਇਮਾਰਤਾਂ 'ਤੇ ਝੰਡੇ ਨੀਵੇਂ ਕਰ ਦਿੱਤੇ ਗਏ ਹਨ। ਜੰਗ ਦੇ ਚੱਲਦਿਆਂ, ਅੰਤਿਮ ਸੰਸਕਾਰ ਦੇ ਰਸਤੇ ਅਤੇ ਆਲੇ-ਦੁਆਲੇ ਹਜ਼ਾਰਾਂ ਦੀ ਗਿਣਤੀ ਵਿੱਚ 'ਇਰਾਨੀ ਰੀਵੋਲਿਊਸ਼ਨਰੀ ਗਾਰਡਸ' (IRGC) ਤਾਇਨਾਤ ਕੀਤੇ ਗਏ ਹਨ ਤੇ ਪੂਰੇ ਇਲਾਕੇ ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਅਸਮਾਨ ਵਿੱਚ ਐਂਟੀ-ਏਅਰਕ੍ਰਾਫਟ ਸਿਸਟਮ ਸਰਗਰਮ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਹਵਾਈ ਖ਼ਤਰੇ ਨੂੰ ਰੋਕਿਆ ਜਾ ਸਕੇ।

ਇਸ ਅੰਤਿਮ ਸੰਸਕਾਰ ਨੂੰ ਸ਼ੀਆ ਮੁਸਲਿਮ ਭਾਈਚਾਰੇ ਲਈ ਇੱਕ ਇਤਿਹਾਸਕ ਅਤੇ ਭਾਵੁਕ ਪਲ ਦੱਸਿਆ ਜਾ ਰਿਹਾ ਹੈ। ਲੇਬਨਾਨ, ਇਰਾਕ ਅਤੇ ਸੀਰੀਆ ਵਰਗੇ ਦੇਸ਼ਾਂ ਵਿੱਚ ਵੀ ਖ਼ਾਮੇਨੇਈ ਦੀ ਯਾਦ ਵਿੱਚ ਸੋਗ ਸਭਾਵਾਂ ਕੀਤੀਆਂ ਜਾ ਰਹੀਆਂ ਹਨ। ਖਾਮੇਨੇਈ ਦੀ ਮੌਤ ਮਗਰੋਂ ਉਨ੍ਹਾਂ ਦੇ ਜਨਾਜ਼ੇ 'ਚ ਇਰਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਕੱਠ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News