ਅਣਇੱਛੁਕ ਮੁਖੀ ਜੋ ਸਭ ਕੁਝ ਜਾਣਦਾ ਹੈ
Tuesday, Mar 03, 2026 - 11:21 PM (IST)
ਨੈਸ਼ਨਲ ਡੈਸਕ- ਨਿਤੀਸ਼ ਕੁਮਾਰ ਜ਼ੋਰ ਦੇ ਕੇ ਕਹਿੰਦੇ ਹਨ ਕਿ ਉਨ੍ਹਾਂ ਦਾ ਵੰਸ਼ਵਾਦ ਵਿਚ ਕੋਈ ਯਕੀਨ ਨਹੀਂ ਹੈ। ਉਹ ਕਰਪੂਰੀ ਠਾਕੁਰ ਨੂੰ ਇਕ ਨੈਤਿਕ ਢਾਲ ਵਾਂਗ ਯਾਦ ਕਰਦੇ ਹਨ—ਸਰਨੇਮ ਨਾਲੋਂ ਵੱਧ ਸਮਾਜਵਾਦ, ਵੰਸ਼ ਨਾਲੋਂ ਵੱਧ ਸਿਧਾਂਤ। ਨਿਤੀਸ਼ ਕਹਿੰਦੇ ਹਨ ਕਿ ਜਦੋਂ ਤੱਕ ਉਹ ਐਕਟਿਵ ਹਨ, ਉਨ੍ਹਾਂ ਦਾ ਬੇਟਾ ਰਾਜਨੀਤੀ ਤੋਂ ਬਾਹਰ ਰਹੇਗਾ। ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਮਾਰਕੀਟਿੰਗ ਵਿਭਾਗ ਓਵਰਟਾਈਮ ਕੰਮ ਕਰਦਾ ਨਜ਼ਰ ਆ ਰਿਹਾ ਹੈ। ਇਸ਼ਾਰੇ ਵਿਚ, ਪਾਰਟੀ ਆਗੂ ਨਿਸ਼ਾਂਤ ਦਾ ਨਾਂ ਆਰਗੇਨਾਈਜ਼ੇਸ਼ਨਲ ਰੋਲ, ਰਾਜ ਸਭਾ ਦੀਆਂ ਸੰਭਾਵਨਾਵਾਂ, ਇੱਥੋਂ ਤੱਕ ਕਿ ਭਵਿੱਖ ਦੀ ਲੀਡਰਸ਼ਿਪ ਲਈ ਵੀ ਅੱਗੇ ਵਧਾ ਰਹੇ ਹਨ। ਘੁਸਰ-ਮੁਸਰ ਇੰਨੀ ਤਾਲਮੇਲ ਵਾਲੀ ਹੈ ਕਿ ਅਜਿਹਾ ਨਹੀਂ ਲੱਗਦਾ ਕਿ ਇਹ ਸਭ ਅਚਾਨਕ ਹੋ ਰਿਹਾ ਹੈ ਪਰ ਮੁੱਖ ਮੰਤਰੀ ਆਪਣੀ ਮਾਸੂਮੀਅਤ ਬਣਾਈ ਰੱਖਦੇ ਹਨ-ਜਿਵੇਂ ਕਿ ਇਹ ਜੋਸ਼ ਆਪਣੇ-ਆਪ ਉੱਭਰ ਰਿਹਾ ਹੋਵੇ।
ਇਹ ਪੁਰਾਣੇ ਨਿਤੀਸ਼ ਹਨ : ਸਭ ਦੇ ਸਾਹਮਣੇ ਸਖ਼ਤ, ਇਕਾਂਤ ਵਿਚ ਨਰਮ ਹੋਣ ਵਾਲੇ। ਉਹ ਜਾਣਦੇ ਹਨ ਕਿ ਬਿਹਾਰ ਦੀ ਰਾਜਨੀਤੀ ਵਿਚ ਵੰਸ਼ਵਾਦ ਦਾ ਨਜ਼ਰੀਆ ਮੁਸ਼ਕਿਲ ਹੈ। ਇਸ ਲਈ ਬੇਟਾ ‘ਐਂਟਰੀ’ ਨਹੀਂ ਕਰਦਾ; ਉਸ ਨੂੰ ਸਿਰਫ਼ ‘ਉਤਸ਼ਾਹਿਤ’ ਕੀਤਾ ਜਾਂਦਾ ਹੈ। ਪਿਤਾ ‘ਪ੍ਰਮੋਟ’ ਨਹੀਂ ਕਰਦਾ; ਉਹ ਸਿਰਫ਼ ‘ਦੇਖਦਾ’ ਹੈ।
ਸੰਦੇਸ਼ ਹਲਕਾ ਹੈ : ਉੱਤਰਾਧਿਕਾਰ ਕੋਈ ਲਾਲਸਾ ਨਹੀਂ ਹੈ-ਇਹ ਮਜਬੂਰੀ ਹੈ, ਇੱਥੋਂ ਤੱਕ ਕਿ ਆਮ ਸਹਿਮਤੀ ਵੀ ਅਤੇ ਜੇਕਰ ਇਹ ਕੋਰੀਓਗ੍ਰਾਫੀ ਸ਼ੱਕੀ ਲੱਗਦੀ ਹੈ, ਤਾਂ ਸ਼ਾਇਦ ਅਜਿਹਾ ਇਸ ਲਈ ਹੈ ਕਿਉਂਕਿ ਸਕ੍ਰਿਪਟ ਕਦੇ ਵੀ ਡਾਇਰੈਕਟਰ ਨੂੰ ਹੈਰਾਨ ਕਰਨ ਲਈ ਨਹੀਂ ਸੀ। ਇਸੇ ਲਈ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ ਅਤੇ ਸੰਜੇ ਝਾਅ ਸਭ ਦੇ ਸਾਹਮਣੇ ਨਿਸ਼ਾਂਤ ਕੁਮਾਰ ਦੀ ਰਾਜ ਸਭਾ ਵਿਚ ਐਂਟਰੀ ਜਾਂ ਪਾਰਟੀ ਵਿਚ ਅਹਿਮ ਭੂਮਿਕਾ ਲਈ ਗੱਲ ਕਰ ਰਹੇ ਹਨ ਪਰ ਬੇਟੇ ਦੇ ਰਾਜ ਸਭਾ ਵਿਚ ਜਾਣ ਦੀ ਕੋਈ ਉਮੀਦ ਨਹੀਂ ਹੈ। ਸਗੋਂ, ਜਦ (ਯੂ) ਵਿਚ ਕੁਝ ਉਥਲ-ਪੁਥਲ ਹੋ ਸਕਦੀ ਹੈ ਕਿਉਂਕਿ ਜੇਕਰ ਐੱਨ. ਡੀ. ਏ. ਵੱਲੋਂ ਉਪੇਂਦਰ ਕੁਸ਼ਵਾਹਾ (ਆਰ. ਐੱਲ. ਐੱਮ.) ਨੂੰ ਰਾਜ ਸਭਾ ਲਈ ਚੁਣਿਆ ਜਾਂਦਾ ਹੈ ਤਾਂ ਹਰਿਵੰਸ਼ ਦੀ ਬੱਸ ਛੁੱਟ ਸਕਦੀ ਹੈ।
