24 ਫਰਵਰੀ ਨੂੰ ਵਿਆਹ... 25 ਨੂੰ ''ਪਿਓ'' ਬਣ ਗਿਆ ਲਾੜਾ!

Monday, Mar 03, 2025 - 05:35 PM (IST)

24 ਫਰਵਰੀ ਨੂੰ ਵਿਆਹ... 25 ਨੂੰ ''ਪਿਓ'' ਬਣ ਗਿਆ ਲਾੜਾ!

ਨੈਸ਼ਨਲ ਡੈਸਕ- ਅੱਜ ਦੇ ਸਮੇਂ ਵਿਚ ਲੋਕ ਵਿਆਹ-ਸ਼ਾਦੀਆਂ ਨੂੰ ਮਖੌਲ ਸਮਝਣ ਲੱਗ ਪਏ ਹਨ। ਸੱਤ ਜਨਮਾਂ ਦੀਆਂ ਸਹੁੰ ਲੈਣ ਵਾਲੇ ਇਕ ਪਲ ਵਿਚ ਰਿਸ਼ਤਾ ਤੋੜ ਦਿੰਦੇ ਹਨ। ਅਜਿਹਾ ਹੀ ਕੁਝ ਮਾਮਲਾ  ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਸਾਹਮਣੇ ਆਇਆ ਹੈ ਜਿਸ ਨੇ ਲਾੜੇ ਪਰਿਵਾਰ ਦੇ ਹੋਸ਼ ਉਡਾ ਦਿੱਤੇ। ਦਰਅਸਲ ਵਿਆਹ ਦੇ ਅਗਲੇ ਦਿਨ ਹੀ ਨਵੇਂ ਵਿਆਹੀ ਲਾੜੀ ਨੇ ਬੱਚੇ ਨੂੰ ਜਨਮ ਦਿੱਤਾ। ਹਸਪਤਾਲ 'ਚ ਡਿਲਿਵਰੀ ਦੌਰਾਨ ਜੱਚਾ-ਬੱਚਾ ਦੋਵੇਂ ਠੀਕ ਹਨ। ਓਧਰ ਬੱਚੇ ਦੇ ਜਨਮ ਮਗਰੋਂ ਲਾੜੇ ਨੇ ਸਾਫ-ਸਾਫ਼ ਕਹਿ ਦਿੱਤਾ ਕਿ ਇਹ ਬੱਚਾ ਉਸ ਦਾ ਨਹੀਂ ਹੈ ਅਤੇ ਨਾਲ ਹੀ ਲਾੜੀ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਲਾੜੇ ਨੇ ਕਿਹਾ- ਇਹ ਮੇਰਾ ਬੱਚਾ ਨਹੀਂ ਹੈ। ਮੇਰਾ 4 ਮਹੀਨੇ ਪਹਿਲਾਂ ਹੀ ਵਿਆਹ  ਤੈਅ ਹੋਇਆ ਸੀ। ਓਧਰ ਲਾੜੀ ਦੇ ਪੇਕੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਵਿਆਹ ਤੋਂ ਪਹਿਲਾਂ ਦੋਹਾਂ ਦਾ ਮਿਲਣਾ-ਜੁਲਣਾ ਸੀ। ਵਿਵਾਦ ਮਗਰੋਂ ਪਿੰਡ ਵਿਚ ਪੰਚਾਇਤ ਹੋਈ, ਜਿਸ ਤੋਂ ਬਾਅਦ ਲਾੜੀ ਬੱਚੇ ਨੂੰ ਲੈ ਕੇ ਪੇਕੇ ਚੱਲੀ ਗਈ।

ਇਹ ਵੀ ਪੜ੍ਹੋ- CM ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਪੁਲਸ ਨਾਲ ਉਲਝਿਆ ਸ਼ਖ਼ਸ

ਸੁਹਾਗਰਾਤ ਦੀ ਰਾਤ ਲਾੜੀ ਨੂੰ ਢਿੱਡ 'ਚ ਉੱਠਿਆ ਦਰਦ

ਦਰਅਸਲ ਸ਼ਖਸ ਦਾ ਵਿਆਹ 24 ਫਰਵਰੀ ਨੂੰ ਹੋਇਆ ਸੀ। 25 ਫਰਵਰੀ ਨੂੰ ਉਹ ਆਪਣੀ ਲਾੜੀ ਨੂੰ ਵਿਦਾ ਕਰਵਾ ਕੇ ਘਰ ਲੈ ਕੇ ਪਹੁੰਚਿਆ। ਸੁਹਾਗਰਾਤ ਦੀ ਰਾਤ ਲਾੜੀ ਦੇ ਢਿੱਡ ਵਿਚ ਤੇਜ਼ ਦਰਦ ਉੱਠਿਆ। ਪਹਿਲਾਂ ਤਾਂ ਲਾੜੇ ਨੇ ਨਜ਼ਰ-ਅੰਦਾਜ਼ ਕੀਤਾ ਫਿਰ ਜਦੋਂ ਸਹਿਣ ਨਹੀਂ ਹੋਇਆ ਤਾਂ ਉਸ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ। ਉਸ ਤੋਂ ਬਾਅਦ ਪਰਿਵਾਰ ਉਸ ਨੂੰ ਲੈ ਕੇ ਹਸਪਤਾਲ ਪਹੁੰਚਿਆ। ਜਦੋਂ ਜਾਂਚ ਮਗਰੋਂ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਢਿੱਡ ਵਿਚ 9 ਮਹੀਨੇ ਦਾ ਗਰਭ ਹੈ ਅਤੇ ਕਿਸੇ ਵੀ ਸਮੇਂ ਬੱਚੇ ਦਾ ਜਨਮ ਹੋ  ਸਕਦਾ ਹੈ। ਇਸ ਤੋਂ ਬਾਅਦ ਲਾੜੇ ਪਰਿਵਾਰ ਦੇ ਹੋਸ਼ ਉੱਡ ਗਏ। ਥੋੜ੍ਹੀ ਹੀ ਦੇਰ ਬਾਅਦ ਲਾੜੀ ਨੇ ਇਕ ਬੱਚੇ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ-  ਸੱਤ ਵਚਨਾਂ ਨੂੰ ਭੁੱਲ ਪਤੀ ਬਣ ਗਿਆ ਦਰਿੰਦਾ, ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ

ਲਾੜੀ ਨੂੰ ਬੱਚੇ ਸਮੇਤ ਭੇਜਿਆ ਪੇਕੇ

ਵਿਆਹ ਦੇ ਦੂਜੇ ਦਿਨ ਹੀ ਪਤਨੀ ਦੇ ਮਾਂ ਬਣਨ 'ਤੇ ਲਾੜੇ ਦਾ ਸਿਰ ਘੁੰਮ ਗਿਆ ਅਤੇ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਫੋਨ ਕਰ ਕੇ ਬੁਲਾਇਆ। ਫਿਰ ਬੱਚੇ ਅਤੇ ਪਤਨੀ ਨੂੰ ਉਨ੍ਹਾਂ ਨਾਲ ਪੇਕੇ ਭੇਜ ਦਿੱਤਾ। ਹੁਣ ਇਹ ਘਟਨਾ ਪੂਰੇ ਪਿੰਡ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ ਕਿਸੇ ਪੱਖ ਵਲੋਂ ਇਸ ਮਾਮਲੇ ਵਿਚ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ-  ਹੁਣ ਇਸ ਜ਼ਰੂਰੀ ਦਸਤਾਵੇਜ਼ ਤੋਂ ਬਿਨਾਂ ਨਹੀਂ ਬਣੇਗਾ ਪਾਸਪੋਰਟ

ਵਿਆਹ ਤੋਂ ਪਹਿਲਾਂ ਮੁੰਡਾ, ਧੀ ਨੂੰ ਮਿਲਦਾ ਸੀ

ਕੁੜੀ ਦੇ ਪਿਤਾ ਨੇ ਦੱਸਿਆ ਕਿ ਧੀ ਦਾ ਵਿਆਹ ਮਈ 2024 ਵਿਚ ਤੈਅ ਕੀਤਾ ਗਿਆ ਸੀ। ਉਦੋਂ ਤੋਂ ਮੁੰਡਾ ਅਤੇ ਕੁੜੀ ਆਪਸ ਵਿਚ ਮਿਲ ਰਹੇ ਸਨ। ਹਾਲਾਂਕਿ ਲਾੜੇ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਜਾਂਚ ਕਰਾਉਣ ਦੀ ਚੁਣੌਤੀ ਦਿੱਤੀ ਹੈ। ਉਸ ਨੇ ਕਿਹਾ ਕਿ ਮੈਂ ਹੁਣ ਕੁੜੀ ਨੂੰ ਨਹੀਂ ਅਪਣਾਵਾਂਗਾ। ਮੇਰਾ ਵਿਆਹ 4 ਮਹੀਨੇ ਪਹਿਲਾਂ ਅਕਤੂਬਰ ਮਹੀਨੇ ਤੈਅ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News