''ਕਾਲ'' ਬਣਿਆ ਮੋਬਾਈਲ ਤੇ ਹੈੱਡਫੋਨ ! ਫਟ ਗਈਆਂ ਦਿਮਾਗ ਦੀਆਂ ਨਸਾਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ

Monday, Feb 09, 2026 - 11:03 AM (IST)

''ਕਾਲ'' ਬਣਿਆ ਮੋਬਾਈਲ ਤੇ ਹੈੱਡਫੋਨ ! ਫਟ ਗਈਆਂ ਦਿਮਾਗ ਦੀਆਂ ਨਸਾਂ, ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਆਨਲਾਈਨ ਗੇਮਿੰਗ ਦੇ ਸ਼ੌਕੀਨਾਂ ਨੂੰ ਹੈਰਾਨ ਕਰ ਦਿੱਤਾ ਹੈ। ਸ਼ਹਿਰ ਦੇ ਦੇਹਲੀ ਗੇਟ ਥਾਣਾ ਖੇਤਰ 'ਚ ਇਕ 22 ਸਾਲਾ ਨੌਜਵਾਨ ਮੁਹੰਮਦ ਕੈਫ ਦੀ ਆਨਲਾਈਨ ਗੇਮ ਖੇਡਦੇ ਸਮੇਂ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੇਮ ਖੇਡਦੇ ਸਮੇਂ ਤਣਾਅ ਕਾਰਨ ਨੌਜਵਾਨ ਦਾ ਬਲੱਡ ਪ੍ਰੈਸ਼ਰ ਅਚਾਨਕ ਇੰਨਾ ਵਧ ਗਿਆ ਕਿ ਉਸ ਦੇ ਦਿਮਾਗ ਦੀਆਂ ਨਸਾਂ ਫਟ ਗਈਆਂ। 

ਪੂਰੀ ਰਾਤ ਹੈੱਡਫੋਨ ਲਗਾ ਕੇ ਖੇਡਦਾ ਸੀ ਗੇਮ

ਮ੍ਰਿਤਕ ਕੈਫ ਦੇ ਪਿਤਾ ਮੁਹੰਮਦ ਫਾਰੂਕ ਨੇ ਦੱਸਿਆ ਕਿ ਉਨ੍ਹਾਂ ਦੇ ਬੇਟਾ ਪਿਛਲੇ ਕੁਝ ਮਹੀਨਿਆਂ ਤੋਂ ਮੋਬਾਈਲ ਗੇਮਿੰਗ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕਿਆ ਸੀ। ਉਹ ਰਾਤ-ਰਾਤ ਭਰ ਕੰਨਾਂ 'ਚ ਹੈੱਡਫੋਨ ਲਗਾ ਕੇ ਗੇਮ ਖੇਡਦਾ ਰਹਿੰਦਾ ਸੀ। ਸ਼ੁੱਕਰਵਾਰ ਦੀ ਰਾਤ ਵੀ ਉਹ ਗੇਮ 'ਚ ਰੁਝਿਆ ਸੀ, ਉਦੋਂ ਅਚਾਨਕ ਉਸ ਦਾ ਬੀਪੀ 300 ਦੇ ਪਾਰ ਪਹੁੰਚ ਗਿਆ ਅਤੇ ਉਹ ਬੇਹੋਸ਼ ਹੋ ਕੇ ਬਿਸਤਰ 'ਤੇ ਡਿੱਗ ਗਿਆ। 

ਇਲਾਜ ਦੌਰਾਨ ਹੋਈ ਮੌਤ

ਪਰਿਵਾਰ ਵਾਲੇ ਉਸ ਨੂੰ ਤੁਰੰਤ ਸਥਾਨਕ ਹਸਪਤਾਲ ਲੈ ਗਏ, ਜਿੱਥੇ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਗਿਆ। 2 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ ਐਤਵਾਰ ਨੂੰ ਕੈਫ ਨੇ ਦਮ ਤੋੜ ਦਿੱਤਾ। ਕੈਫ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ, ਉਸ ਦੀ ਮੌਤ ਨਾਲ ਪੂਰੇ ਇਲਾਕੇ 'ਚ ਮਾਤਮ ਪਸਰਿਆ ਹੈ। 

10 ਸਾਲਾਂ ਤੋਂ ਸੀ ਹਾਈ ਬੀਪੀ ਦਾ ਮਰੀਜ਼

ਕੈਫ ਨੂੰ ਪਿਛਲੇ 10 ਸਾਲਾਂ ਤੋਂ ਹਾਈ ਬੀਪੀ ਦੀ ਸਮੱਸਿਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਲਗਾਤਾਰ ਸਕ੍ਰੀਨ 'ਤੇ ਨਜ਼ਰ ਲਗਾਈ ਰੱਖਣ, ਨੀਂਦ ਦੀ ਕਮੀ ਅਤੇ ਗੇਮ ਦੌਰਾਨ ਹੋਣ ਵਾਲੇ ਤਣਾਅ ਨੇ ਅੱਗ 'ਚ ਘਿਓ ਦਾ ਕੰਮ ਕੀਤਾ। ਮੋਬਾਈਲ ਗੇਮਿੰਗ ਕਾਰਨ ਉਸ ਦਾ ਬੀਪੀ ਬੇਕਾਬੂ ਹੋ ਗਿਆ ਤਾਂ ਅੰਤ 'ਚ ਬ੍ਰੇਨ ਹੇਮਰੇਜ ਦਾ ਕਾਰਨ ਬਣਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News