ਸੰਗਰੂਰ ''ਚ ਸੱਪ ਦੇ ਡੰਗ ਨਾਲ ਔਰਤ ਦੀ ਮੌਤ
Saturday, Oct 03, 2026 - 05:16 PM (IST)
ਸੰਗਰੂਰ- ਸੰਗਰੂਰ ਦੀ ਦਿੜ੍ਹਬਾ ਮੰਡੀ ਦੇ ਨੇੜਲੇ ਪਿੰਡ ਖਡਿਆਲ 'ਚ ਇਕ ਔਰਤ ਦੀ ਸੱਪ ਦੇ ਡੱਗਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੂਟਾ ਸਿੰਘ ਨੇ ਦੱਸਿਆ ਕਿ ਸੋਮਾ ਕੌਰ ਪਤਨੀ ਕੁਲਵੀਰ ਸਿੰਘ ਵਾਸੀ ਖਡਿਆਲ ਨੂੰ ਕਰੀਬ ਇਕ ਹਫ਼ਤਾ ਪਹਿਲਾਂ ਸੱਪ ਨੇ ਡੰਗ ਮਾਰਿਆ ਸੀ। ਪਰਿਵਾਰ ਵਲੋਂ ਉਸ ਨੂੰ ਤੁਰੰਤ ਇਲਾਜ ਲਈ ਸੁਨਾਮ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਕਰੀਬ ਇਕ ਹਫ਼ਤੇ ਤੱਕ ਇਲਾਜ ਚੱਲਣ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚ ਸਕੀ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਭਿਆਨਕ ਬਣੇ ਹਾਲਾਤ, 2 ਬੱਸਾਂ ਨੂੰ ਲੱਗ ਗਈ ਅੱਗ
