ਤਲਾਬ ''ਚ ਨਹਾਉਣ ਗਈਆਂ ਕੁੜੀਆਂ ਨਾਲ ਵਾਪਰਿਆ ਹਾਦਸਾ ! ਹੋਈ ਦਰਦਨਾਕ ਮੌਤ

Saturday, Oct 03, 2026 - 04:59 PM (IST)

ਤਲਾਬ ''ਚ ਨਹਾਉਣ ਗਈਆਂ ਕੁੜੀਆਂ ਨਾਲ ਵਾਪਰਿਆ ਹਾਦਸਾ ! ਹੋਈ ਦਰਦਨਾਕ ਮੌਤ

ਨੈਸ਼ਨਲ ਡੈਸਕ- ਬਿਹਾਰ ਦੇ ਪੂਰਬੀ ਚੰਪਾਰਣ ਜ਼ਿਲੇ ’ਚ ਸ਼ੁੱਕਰਵਾਰ ਸਵੇਰੇ ਇਕ ਤਲਾਬ ’ਚ ਨਹਾਉਂਦੇ ਸਮੇਂ 4 ਬੱਚੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਇਹ ਘਟਨਾ ਜ਼ਿਲੇ ਦੇ ਪਹਾੜਪੁਰ ਥਾਣਾ ਖੇਤਰ ਅਧੀਨ ਬਨਕਟ ਪਿੰਡ ’ਚ ਸਵੇਰੇ 9:30 ਵਜੇ ਦੇ ਕਰੀਬ ਵਾਪਰੀ।

ਮ੍ਰਿਤਕਾਂ ਦੀ ਪਛਾਣ ਸੋਨਾਵਤੀ ਕੁਮਾਰੀ (13), ਉਸ ਦੀ ਭੈਣ ਫੂਲਵਤੀ ਕੁਮਾਰੀ (10), ਸੋਨਾਲੀ ਕੁਮਾਰੀ (10) ਤੇ ਪ੍ਰਤਿਭਾ ਕੁਮਾਰੀ (12) ਵਜੋਂ ਹੋਈ ਹੈ। ਸਭ ਬੱਚੀਆਂ ਬਨਕਟ ਪਿੰਡ ਦੀਆਂ ਵਸਨੀਕ ਸਨ। ਪਹਾੜਪੁਰ ਦੇ ਸਰਕਲ ਅਧਿਕਾਰੀ ਰਾਮਸੂਰਤ ਪਾਸਵਾਨ ਨੇ ਕਿਹਾ ਕਿ 5 ਕੁੜੀਆਂ ਪਿੰਡ ਦੇ ਨੇੜੇ ਉਕਤ ਤਲਾਬ ’ਚ ਨਹਾਉਣ ਲਈ ਗਈਆਂ ਸਨ। ਉਨ੍ਹਾਂ ’ਚੋਂ 4 ਪਾਣੀ ’ਚ ਵੜ ਗਈਆਂ, ਜਦੋਂ ਕਿ ਪੰਜਵੀਂ ਕੰਢੇ ’ਤੇ ਖੜ੍ਹੀ ਰਹੀ। ਚਾਰਾਂ ਕੁੜੀਆਂ ਦੀ ਡੂੰਘੇ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ।


author

Harpreet SIngh

Content Editor

Related News