ਲੜਦੇ ਰਹੇ ਮਾਂ-ਪਿਓ, ਘਰੋਂ ਨਿਕਲ ਗਿਆ 7 ਸਾਲ ਦਾ ਮਾਸੂਮ, ਬਣ ਗਿਆ ਤੇਂਦੂਏ ਦਾ ਸ਼ਿਕਾਰ
Monday, Oct 21, 2024 - 10:51 AM (IST)
ਪੁਣੇ- ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਸ਼ਿਰੂਰ ਤਾਲੁਕਾ ਵਿਚ ਤੇਂਦੂਏ ਦੇ ਹਮਲੇ 'ਚ 7 ਸਾਲ ਦੇ ਇਕ ਮੁੰਡੇ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ੁੱਕਰਵਾਰ ਨੂੰ ਪਿੰਡ ਮੰਡਾਵਗਨ ਫਰਤਾ 'ਚ ਉਸ ਸਮੇਂ ਵਾਪਰੀ ਜਦੋਂ ਵੰਸ਼ ਰਾਜਕੁਮਾਰ ਸਿੰਘ ਨਾਂ ਦਾ ਬੱਚਾ ਗੰਨੇ ਦੇ ਖੇਤ ਨੇੜੇ ਸੀ। ਅਧਿਕਾਰੀ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਵਸਨੀਕ ਹਨ ਅਤੇ ਇਕ ਗੁੜ ਉਤਪਾਦਨ ਯੂਨਿਟ ਵਿਚ ਕੰਮ ਕਰਨ ਲਈ ਸ਼ਿਰੂਰ ਤਹਿਸੀਲ ਵਿਚ ਆਏ ਸਨ।
ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਰਾਤ ਵੰਸ਼ ਦੇ ਮਾਤਾ-ਪਿਤਾ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਵੰਸ਼ ਘਰ ਘਰੋਂ ਨਿਕਲ ਗਿਆ। ਉਹ ਗੰਨੇ ਦੇ ਖੇਤ ਵੱਲ ਗਿਆ ਜਿੱਥੇ ਇਕ ਤੇਂਦੂਏ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਗੁੜ ਬਣਾਉਣ ਵਾਲੀ ਫੈਕਟਰੀ ਦੇ ਮੈਨੇਜਰ ਨੇ ਪੁਲਸ ਨੂੰ ਤੇਂਦੂਏ ਦੇ ਹਮਲੇ ਦੀ ਸੂਚਨਾ ਦਿੱਤੀ।