ਜੰਗ ਵਿਚਾਲੇ ਸਵੇਰੇ-ਸਵੇਰੇ 6.2 ਦੇ ਭੂਚਾਲ ਨਾਲ ਕੰਬ ਗਿਆ ਇਹ ਦੇਸ਼ ! ਘਰੋਂ ਨਿਕਲ ਬਾਹਰ ਨੂੰ ਭੱਜੇ ਲੋਕ

Tuesday, Mar 03, 2026 - 11:51 AM (IST)

ਜੰਗ ਵਿਚਾਲੇ ਸਵੇਰੇ-ਸਵੇਰੇ 6.2 ਦੇ ਭੂਚਾਲ ਨਾਲ ਕੰਬ ਗਿਆ ਇਹ ਦੇਸ਼ ! ਘਰੋਂ ਨਿਕਲ ਬਾਹਰ ਨੂੰ ਭੱਜੇ ਲੋਕ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਦੁਨੀਆ ਦੇ ਕਈ ਦੇਸ਼ਾਂ 'ਚ ਜੰਗ ਛਿੜੀ ਹੋਈ ਹੈ, ਉੱਥੇ ਹੀ ਇੰਡੋਨੇਸ਼ੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੋਮਵਾਰ ਅਤੇ ਮੰਗਲਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.2 ਦੱਸੀ ਗਈ ਹੈ। 

ਇਹ ਭੂਚਾਲ ਸੁਮਾਤਰਾ ਟਾਪੂ 'ਤੇ ਮਹਿਸੂਸ ਕੀਤਾ ਗਿਆ, ਜਿਸ ਦਾ ਕੇਂਦਰ ਸਿਨਾਬੰਗ ਤੋਂ 65 ਕਿਲੋਮੀਟਰ ਦੂਰ ਸੀ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ ਤੇ ਸੁਨਾਮੀ ਦਾ ਵੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਅਜੇ ਤੱਕ ਕਿਸੇ ਦੇ ਮਾਰੇ ਜਾਣ ਜਾਂ ਕਿਸੇ ਵੱਡੀ ਇਮਾਰਤ ਦੇ ਡਿੱਗਣ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਹਾਲਾਂਕਿ ਸਥਾਨਕ ਪ੍ਰਸ਼ਾਸਨ ਸਥਿਤੀ ਦਾ ਜਾਇਜ਼ਾ ਲੈ ਰਿਹਾ ਹੈ।

EQ of M: 6.2, On: 03/03/2026 10:26:47 IST, Lat: 2.06 N, Long: 96.73 E, Depth: 20 Km, Location: Indonesia.
For more information Download the BhooKamp App https://t.co/5gCOtjdtw0 @DrJitendraSingh @OfficeOfDrJS @Ravi_MoES @Dr_Mishra1966 @ndmaindia pic.twitter.com/XQLTPPrFW2

— National Center for Seismology (@NCS_Earthquake) March 3, 2026

ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਸੰਭਾਵਿਤ ਖੇਤਰ 'ਰਿੰਗ ਆਫ ਫਾਇਰ' 'ਤੇ ਸਥਿਤ ਹੈ। ਇੱਥੇ ਟੈਕਟੋਨਿਕ ਪਲੇਟਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਅਕਸਰ ਭੂਚਾਲ ਅਤੇ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸੇ ਦੌਰਾਨ ਉੱਤਰੀ ਮਾਲੂਕੂ ਵਿੱਚ ਮਾਊਂਟ ਇਬੂ ਜਵਾਲਾਮੁਖੀ ਦੇ ਵੀ ਦੁਬਾਰਾ ਫਟਣ ਦੀ ਖ਼ਬਰ ਹੈ, ਜਿਸ ਕਾਰਨ ਇਲਾਕੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਦੁਬਈ 'ਚ ਫ਼ਸੇ ਭਾਰਤੀਆਂ ਲਈ ਰਾਹਤ ਭਰੀ ਖ਼ਬਰ ! ਖੁੱਲ੍ਹ ਗਿਆ ਘਰ ਵਾਪਸੀ ਦਾ 'ਰਾਹ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News