ਸੜਕ ਵਿਚਾਲੇ ਪਲਟ ਗਿਆ ਬੀਅਰ ਦਾ ਟਰਾਲਾ! ਲੋਕਾਂ ਨੇ ਮਚਾਈ ਲੁੱਟ, ਸੱਦਣੀ ਪੈ ਗਈ ਫੋਰਸ

Sunday, Mar 01, 2026 - 04:28 PM (IST)

ਸੜਕ ਵਿਚਾਲੇ ਪਲਟ ਗਿਆ ਬੀਅਰ ਦਾ ਟਰਾਲਾ! ਲੋਕਾਂ ਨੇ ਮਚਾਈ ਲੁੱਟ, ਸੱਦਣੀ ਪੈ ਗਈ ਫੋਰਸ

ਬਾਗ: ਸ਼ਨੀਵਾਰ ਰਾਤ ਨੂੰ ਬਾਗ ਦੇ ਨੇੜੇ ਬਾਕੀ ਘਾਟ ਵਿੱਚ ਮਾਊਂਟ ਬੀਅਰ ਦੀਆਂ ਪੇਟੀਆਂ ਨਾਲ ਲੱਦਿਆ ਇੱਕ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਤੋਂ ਤੁਰੰਤ ਬਾਅਦ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਬੀਅਰ ਦੀਆਂ ਪੇਟੀਆਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ।

PunjabKesari

ਪੁਲਸ ਗੱਡੀਆਂ ਦੀ ਭੰਨਤੋੜ 
ਲੁੱਟ-ਖੋਹ ਦੀ ਸੂਚਨਾ ਮਿਲਦੇ ਹੀ ਜਦੋਂ ਬਾਗ ਪੁਲਸ ਮੌਕੇ 'ਤੇ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਪੁਲਸ 'ਤੇ ਹੀ ਪਥਰਾਅ ਕਰ ਦਿੱਤਾ। ਇਸ ਹਮਲੇ ਵਿੱਚ ਪੁਲਸ ਦੇ ਦੋ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਟਾਂਡਾ ਪੁਲਸ ਥਾਣੇ ਤੋਂ ਵਾਧੂ ਫੋਰਸ ਬੁਲਾਉਣੀ ਪਈ। ਇਸ ਤੋਂ ਇਲਾਵਾ ਕੁਕਸ਼ੀ ਦੇ ਐੱਸ.ਡੀ.ਓ.ਪੀ. ਸੁਨੀਲ ਗੁਪਤਾ ਅਤੇ ਟੀ.ਆਈ. ਰਾਜੇਸ਼ ਯਾਦਵ ਨੇ ਵੀ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।

300 ਪੇਟੀਆਂ ਹੋਈਆਂ ਚੋਰੀ 
ਪੁਲਸ ਅਨੁਸਾਰ, ਭਾਰੀ ਪੁਲਸ ਬਲ ਦੇ ਪਹੁੰਚਣ 'ਤੇ ਪਿੰਡ ਵਾਸੀ ਭੱਜ ਗਏ, ਪਰ ਉਦੋਂ ਤੱਕ ਉਹ ਟਰਾਲੇ ਵਿੱਚੋਂ ਕਰੀਬ 300 ਪੇਟੀਆਂ ਬੀਅਰ ਚੋਰੀ ਕਰ ਚੁੱਕੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਟਰਾਲਾ ਇੰਦੌਰ ਵੇਅਰਹਾਊਸ ਤੋਂ ਬੀਅਰ ਲੈ ਕੇ ਚਾਂਦਪੁਰ (ਆਲੀਰਾਜਪੁਰ) ਦੀ ਇੱਕ ਸ਼ਰਾਬ ਦੀ ਦੁਕਾਨ 'ਤੇ ਜਾ ਰਿਹਾ ਸੀ।

PunjabKesari

ਅਗਲੇਰੀ ਕਾਰਵਾਈ 
ਟਰਾਲਾ ਨੰਬਰ MP 69H 7121 ਕੋਲ ਸ਼ਰਾਬ ਦੀ ਢੋਆ-ਢੁਆਈ ਦਾ ਜਾਇਜ਼ ਪਰਮਿਟ ਸੀ। ਹਾਦਸੇ ਤੋਂ ਬਾਅਦ, ਬਚੀ ਹੋਈ ਬੀਅਰ ਨੂੰ ਸੁਰੱਖਿਆ ਦੇ ਮੱਦੇਨਜ਼ਰ ਦੂਜੇ ਵਾਹਨ ਵਿੱਚ ਭਰ ਕੇ ਬਾਗ ਪੁਲਿਸ ਥਾਣੇ ਭੇਜ ਦਿੱਤਾ ਗਿਆ ਹੈ। ਪੁਲਸ ਅਧਿਕਾਰੀਆਂ ਮੁਤਾਬਕ ਐਤਵਾਰ ਨੂੰ ਨਵੇਂ ਵਾਹਨ ਦਾ ਪਰਮਿਟ ਜਾਰੀ ਹੋਣ ਤੋਂ ਬਾਅਦ ਇਸ ਨੂੰ ਮੰਜ਼ਿਲ ਵੱਲ ਰਵਾਨਾ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News