90 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ 4 ਸਾਲਾ ਮਾਸੂਮ ਨੂੰ 16 ਘੰਟਿਆਂ ਬਾਅਦ ਸੁਰੱਖਿਅਤ ਕੱਢਿਆ ਗਿਆ ਬਾਹਰ

Friday, May 07, 2021 - 06:51 PM (IST)

90 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ 4 ਸਾਲਾ ਮਾਸੂਮ ਨੂੰ 16 ਘੰਟਿਆਂ ਬਾਅਦ ਸੁਰੱਖਿਅਤ ਕੱਢਿਆ ਗਿਆ ਬਾਹਰ

ਜੈਪੁਰ- ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਸਾਂਚੌਰ ਥਾਣਾ ਖੇਤਰ 'ਚ ਵੀਰਵਾਰ ਸਵੇਰੇ ਬੋਰਵੈੱਲ 'ਚ ਡਿੱਗੇ 4 ਸਾਲਾ ਬੱਚੇ ਨੂੰ ਦੇਰ ਰਾਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਨੂੰ ਬੋਰਵੈੱਲ 'ਚ ਡਿੱਗੇ 4 ਸਾਲਾ ਮਾਸੂਮ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਉਸ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ। ਗਹਿਲੋਤ ਨੇ ਟਵੀਟ ਰਾਹੀਂ ਕਿਹਾ,''ਇਹ ਰਾਹਤ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਜਾਲੌਰ ਦੇ ਲਾਛੜੀ ਪਿੰਡ 'ਚ ਬੋਰਵੈੱਲ 'ਚ ਡਿੱਗੇ 4 ਸਾਲਾ ਮਾਸੂਮ ਬੱਚੇ ਅਨਿਲ ਦੇਵਾਸੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਅਤੇ ਬਚਾਅ ਕੰਮ 'ਚ ਸ਼ਾਮਲ ਟੀਮਾਂ ਦਾ ਕੰਮ ਸ਼ਲਾਘਾਯੋਗ ਹੈ, ਬੱਚੇ ਦੀ ਚੰਗੀ ਸਿਹਤ ਦੀ ਕਾਮਨਾ ਹੈ।''

PunjabKesariਥਾਣਾ ਅਧਿਕਾਰੀ ਪ੍ਰਵੀਨ ਆਚਾਰੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਿਰਮਾਣ ਅਧੀਨ ਬੋਰਵੈੱਲ ਦੀ 90 ਫੁੱਟ ਦੀ ਡੂੰਘਾਈ 'ਚ ਡਿੱਗੇ 4 ਸਾਲਾ ਅਨਿਲ ਨੂੰ ਕਰੀਬ 16 ਘੰਟੇ ਚੱਲੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਦੇਰ ਰਾਤ ਕਰੀਬ 2.20 ਵਜੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸ਼ੁਰੂਆਤੀ ਜਾਂਚ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਦੇਰ ਰਾਤ ਸਥਾਨਕ ਮਾਧਾਰਾਮ ਨੇ ਸਥਾਨਕ ਤਕਨੀਕ ਨਾਲ ਤਿੰਨ ਪਲਾਸਟਿਕ ਦੇ ਪਾਈਪ ਦੀ ਮਦਦ ਨਾਲ ਬਾਹਰ ਕੱਢਿਆ। ਦੱਸਣਯੋਗ ਹੈ ਕਿ ਲਾਛੜੀ ਪਿੰਡ 'ਚ ਇਕ ਖੇਤ 'ਚ ਨਿਰਮਾਣ ਅਧੀਨ ਕੱਚੇ ਬੋਰਵੈੱਲ 'ਚ ਵੀਰਵਾਰ ਨੂੰ ਸਵੇਰੇ ਕਰੀਬ 10.15 ਵਜੇ ਅਨਿਲ ਖੇਡਦੇ ਸਮੇਂ ਅੰਦਰ ਜਾ ਡਿੱਗਿਆ ਸੀ।


author

DIsha

Content Editor

Related News