BSF ਨੇ ਰਾਜਸਥਾਨ ''ਚ ਸਰਹੱਦ ''ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ

Wednesday, Dec 07, 2022 - 12:16 PM (IST)

ਜੈਪੁਰ (ਭਾਸ਼ਾ)- ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ 'ਚ ਸ਼੍ਰੀਕਰਨਪੁਰ ਕੋਲ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਸੁੱਟਿਆ। ਬੀ.ਐੱਸ.ਐੱਫ. ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਬੀ.ਐੱਸ.ਐੱਫ. ਸੂਤਰਾਂ ਨੇ ਦੱਸਿਆ ਕਿ ਪਛਾਣ ਤੋਂ ਬਾਅਦ ਲਾਸ਼ ਮੰਗਲਵਾਰ ਸ਼ਾਮ ਪਾਕਿਸਤਾਨ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਹਰਮੁਖ ਚੌਕੀ 'ਤੇ ਮਾਝੀਵਾਲਾ ਪਿੰਡ ਕੋਲ ਸੋਮਵਾਰ ਤੜਕੇ ਹੋਈ।

ਇਹ ਵੀ ਪੜ੍ਹੋ : ਹਿੰਦ ਮਹਾਸਾਗਰ ’ਚ ਦਾਖ਼ਲ ਹੋਇਆ ਚੀਨੀ ਜਾਸੂਸੀ ਜਹਾਜ਼

ਸੂਤਰਾਂ ਨੇ ਦੱਸਿਆ ਕਿ ਉਹ ਵਿਅਕਤੀ ਭਾਰਤੀ ਸਰਹੱਦ ਪਾਰ ਕਰ ਗਿਆ ਅਤੇ ਟਾਰਚ ਲੈ ਕੇ ਜਾ ਰਿਹਾ ਸੀ, ਫ਼ੋਰਸ ਦੇ ਜਵਾਨਾਂ ਨੇ ਉਸ ਨੂੰ ਰੁਕਣ ਦਾ ਕਹਿ ਕੇ ਚੁਣੌਤੀ ਦਿੱਤੀ ਪਰ ਉਹ ਨਹੀਂ ਰੁਕਿਆ ਅਤੇ ਭਾਰਤੀ ਖ਼ੇਤਰ 'ਚ ਦਾਖ਼ਲ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਸੰਘਣੀ ਧੁੰਦ ਸੀ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਵੇਰੇ ਲਾਸ਼ ਬਰਾਮਦ ਕੀਤੀ। ਸੋਮਵਾਰ ਨੂੰ ਪਾਕਿਸਤਾਨ ਰੇਂਜਰਸ ਨਾਲ ਫਲੈਗ ਮੀਟਿੰਗ ਹੋਈ ਪਰ ਉਨ੍ਹਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਮੰਗਲਵਾਰ ਸਵੇਰੇ ਉਨ੍ਹਾਂ ਨੇ ਬੀ.ਐੱਸ.ਐੱਫ. ਨੂੰ ਸੂਚਨਾ ਦਿੱਤੀ ਕਿ ਸ਼ਾਮ ਨੂੰ ਉਸ ਵਿਅਕਤੀ ਦਾ ਪੁੱਤਰ ਪਛਾਣ ਲਈ ਉੱਥੇ ਪਹੁੰਚੇਗਾ। ਸੂਤਰਾਂ ਨੇ ਦੱਸਿਾ ਕਿ ਪਛਾਣ ਤੋਂ ਬਾਅਦ ਲਾਸ਼ ਮੰਗਲਵਾਰ ਸ਼ਾਮ ਪਾਕਿਸਤਾਨ ਰੇਂਜਰਸ ਨੂੰ ਸੌਂਪ ਦਿੱਤੀ ਜਾਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News