ਬਾਬਾ ਸਿੱਦਕੀ ਦੀ ਮੌਤ ਨਾਲ ਸਦਮੇ 'ਚ ਭਾਈਜਾਨ, ਸਲਮਾਨ ਦੇ ਪਰਿਵਾਰ ਨੇ ਕੀਤੀ ਇਹ ਅਪੀਲ

Monday, Oct 14, 2024 - 01:23 PM (IST)

ਮੁੰਬਈ (ਬਿਊਰੋ) : ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਖ਼ਾਨ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਅਤੇ ਬਹੁਤ ਦੁਖੀ ਹਨ। ਅਦਾਕਾਰ ਦੇ ਪਰਿਵਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਕੋਈ ਵੀ ਉਸ ਨੂੰ ਮਿਲਣ ਨਾ ਜਾਵੇ। NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਇਸ ਕਾਰਨ ਭਾਈਜਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਅਦਾਕਾਰ ਦੇ ਪਰਿਵਾਰ ਵੱਲੋਂ ਅਪੀਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਕਿ ਕੋਈ ਉਸ ਨੂੰ ਮਿਲਣ ਲਈ ਨਾ ਜਾਵੇ। 

ਦੱਸ ਦੇਈਏ ਕਿ ਸਲਮਾਨ ਅਤੇ ਬਾਬਾ ਸਿੱਦੀਕੀ ਬਹੁਤ ਹੀ ਕਰੀਬੀ ਦੋਸਤ ਸਨ, ਦੋਹਾਂ ਵਿਚਕਾਰ ਖਾਸ ਬਾਂਡਿੰਗ ਸੀ। ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਸਲਮਾਨ ਦਾ ਹੋਣਾ ਬਹੁਤ ਜ਼ਰੂਰੀ ਸੀ ਅਤੇ ਦੋਵੇਂ ਇੱਕ-ਦੂਜੇ ਦੇ ਦੁੱਖ-ਸੁੱਖ 'ਚ ਇਕੱਠੇ ਖੜ੍ਹੇ ਹੁੰਦੇ ਸਨ। ਅਜਿਹੇ 'ਚ ਲਾਰੈਂਸ ਨੇ ਬਾਬਾ ਸਿੱਦੀਕੀ ਨੂੰ ਮਾਰ ਕੇ ਸਲਮਾਨ 'ਤੇ ਸਿੱਧਾ ਹਮਲਾ ਕੀਤਾ ਹੈ ਅਤੇ ਐਕਟਰ ਨੂੰ ਫਿਰ ਤੋਂ ਧਮਕੀ ਦਿੱਤੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

ਰਾਤ ਨੂੰ ਸੌਂ ਨਹੀਂ ਪਾ ਰਹੇ ਸਲਮਾਨ ਖ਼ਾਨ 
ਬਾਬਾ ਸਿੱਦੀਕ ਦੇ ਕਤਲ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਭਿਨੇਤਾ ਦੇ ਪਰਿਵਾਰ ਵੱਲੋਂ, ਨਜ਼ਦੀਕੀ ਲੋਕਾਂ ਅਤੇ ਦੋਸਤਾਂ ਨੂੰ ਅਦਾਕਾਰ ਨੂੰ ਮਿਲਣ ਨਾਂ ਜਾਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੀ ਸੁਰੱਖਿਆ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਸਲਮਾਨ ਨੂੰ ਬਿਨਾਂ ਸੁਰੱਖਿਆ ਦੇ ਬਾਹਰ ਨਾਂ ਆਉਣ ਦੀ ਵੀ ਸਲਾਹ ਦਿੱਤੀ ਗਈ ਹੈ। 
ਇੱਕ ਰਿਪੋਰਟ ਮੁਤਾਬਕ, ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਅਤੇ ਬੇਹੱਦ ਦੁਖੀ ਹਨ। ਇੰਨਾ ਹੀ ਨਹੀਂ ਅਭਿਨੇਤਾ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਉਹ ਬਾਬਾ ਸਿੱਦੀਕੀ ਦੇ ਪਰਿਵਾਰ ਨੂੰ ਲੈ ਕੇ ਚਿੰਤਤ ਹੈ ਅਤੇ ਸਮੇਂ-ਸਮੇਂ 'ਤੇ ਜ਼ੀਸ਼ਾਨ ਅਤੇ ਉਸ ਦੇ ਪਰਿਵਾਰ ਬਾਰੇ ਅਪਡੇਟ ਲੈ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਲਾਰੈਂਸ ਬਿਸ਼ਨੋਈ ਦੀ ਸਲਮਾਨ ਨਾਲ ਦੁਸ਼ਮਣੀ 
ਦੱਸ ਦੇਈਏ ਕਿ ਸਾਲ 1998 'ਚ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖ਼ਾਨ 'ਤੇ ਕਾਲੇ ਹਿਰਨ ਦੇ ਸ਼ਿਕਾਰ ਦਾ ਦੋਸ਼ ਲੱਗਾ ਸੀ। ਇਸ ਮਾਮਲੇ 'ਚ ਅਭਿਨੇਤਾ ਨੂੰ 5 ਸਾਲ ਦੀ ਸਜ਼ਾ ਹੋਈ ਹੈ ਪਰ ਫਿਲਹਾਲ ਉਹ ਜ਼ਮਾਨਤ 'ਤੇ ਹਨ। ਜਦੋਂ ਕਿ ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਦੀ ਪੂਜਾ ਕਰਦਾ ਹੈ। ਅਜਿਹੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਸਲਮਾਨ ਨੂੰ ਮੁਆਫੀ ਮੰਗਣ ਲਈ ਕਿਹਾ ਸੀ ਪਰ ਭਾਈਜਾਨ ਨੇ ਮੁਆਫੀ ਨਹੀਂ ਮੰਗੀ, ਜਿਸ ਤੋਂ ਬਾਅਦ ਬਿਸ਼ਨੋਈ ਗੈਂਗ ਉਨ੍ਹਾਂ ਦੀ ਜਾਨ ਦਾ ਦੁਸ਼ਮਣ ਬਣ ਗਿਆ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਮਸ਼ਹੂਰ ਗਾਇਕਾ ਨੇ ਲਿਆ ਲੰਮੇ ਹੱਥੀਂ, ਆਖੀ ਇਹ ਵੱਡੀ ਗੱਲ

ਸਲਮਾਨ ਨੂੰ ਕਈ ਸਾਲਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ, ਘਰ ਨੂੰ ਅੱਗ ਲੱਗਣ ਵਰਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਬਿਸ਼ਨੋਈ ਨੇ ਇੱਕ ਵਾਰ ਫਿਰ ਸਲਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਉਨ੍ਹਾਂ ਦੇ ਨੇੜੇ ਰਹੇਗਾ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News