ਕਾਲੇ ਰੰਗ ਤੋਂ ਪਰੇਸ਼ਾਨ ਕੁੜੀ ਨੇ ਕੀਤੀ ਖੁਦਕੁਸ਼ੀ, ਲਾਸ਼ ਦੇਖ ਪਿਤਾ ਨੂੰ ਆਇਆ ਹਾਰਟ ਅਟੈਕ

03/11/2019 3:52:00 PM

ਦੁਮਕਾ— ਝਾਰਖੰਡ ਦੇ ਦੁਮਕਾ 'ਚ ਇਕ 20 ਸਾਲਾ ਲੜਕੀ ਨੇ ਆਪਣੇ ਕਾਲੇ ਰੰਗ ਤੋਂ ਪਰੇਸ਼ਾਨ ਹੋ ਕੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਲੜਕੀ ਦੇ ਪਿਤਾ ਨੇ ਫਾਹੇ 'ਤੇ ਬੇਟੀ ਦੀ ਲਾਸ਼ ਦੇਖੀ ਤਾਂ ਉਨ੍ਹਾਂ ਨੂੰ ਵੀ ਦਿਲ ਦਾ ਦੌਰਾ ਪੈ ਗਿਆ। ਇਹ ਘਟਨਾ ਦੁਮਕਾ ਦੇ ਸ਼ਿਵ ਪਹਾੜ ਇਲਾਕੇ ਦੀ ਹੈ। ਇੱਥੇ ਰਹਿਣ ਵਾਲੇ ਅਸ਼ੋਕ ਰਜਕ ਦੀ 20 ਸਾਲਾ ਬੇਟੀ ਸ਼ਵੇਤਾ ਕੁਮਾਰੀ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਕਾਲੇ ਰੰਗ ਨੂੰ ਲੈ ਕੇ ਤਣਾਅ 'ਚ ਸੀ। 2-3 ਵਾਰ ਉਸ ਦੇ ਵਿਆਹ ਦੀ ਗੱਲ ਚੱਲੀ ਪਰ ਸਾਂਵਲੀ ਹੋਣ ਦੀ ਗੱਲ ਕਹਿ ਕੇ ਵਿਆਹ ਲਈ ਇਨਕਾਰ ਕਰ ਦਿੱਤਾ ਗਿਆ। ਸਾਂਵਲੀ ਹੋਣ ਦੀ ਗੱਲ ਲੜਕੀ ਦੇ ਮਨ 'ਚ ਬੈਠ ਗਈ। ਫਿਰ ਜਦੋਂ ਘਰ ਕੋਈ ਨਹੀਂ ਸੀ ਤਾਂ ਸ਼ਵੇਤਾ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੇ ਸਮੇਂ ਕੁੜੀ ਦੇ ਪਿਤਾ ਅਸ਼ੋਕ ਰਜਕ ਕੰਮ 'ਤੇ ਗਏ ਸਨ।

ਜਦੋਂ ਉਹ ਘਰ ਆਏ ਤਾਂ ਦਰਵਾਜ਼ਾ ਬੰਦ ਸੀ। ਉਨ੍ਹਾਂ ਨੇ ਜਿਵੇਂ ਹੀ ਦਰਵਾਜ਼ਾ ਤੋੜਿਆ ਅੰਦਰ ਸ਼ਵੇਤਾ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਬੇਟੀ ਦੀ ਲਾਸ਼ ਦੇਖ ਅਸ਼ੋਕ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਤੁਰੰਤ ਰਿਸ਼ਤੇਦਾਰਾਂ ਨੇ ਦੁਮਕਾ ਦੇ ਸਦਰ ਹਸਪਤਾਲ 'ਚ ਦਾਖਲ ਕਰਵਾਇਆ। ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਪੋਸਟਮਾਰਟਮ ਤੋਂ ਬਾਅਦ ਬੇਟੀ ਦੀ ਲਾਸ਼ ਸੁਰੱਖਿਅਤ ਰੱਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਸ਼ੋਕ ਆਪਣੀ ਬੇਟੀ ਨਾਲ ਬਹੁਤ ਪਿਆਰ ਕਰਦੇ ਸਨ। ਬੇਟੀ ਦਾ ਘਰ ਵਸ ਜਾਵੇ, ਇਸ ਲਈ ਉਹ ਲੜਕੇ ਵੀ ਦੇਖ ਰੱਖੇ ਸਨ। ਕੁਝ ਦਿਨ ਪਹਿਲਾਂ ਉਸ ਨੂੰ ਲੜਕੇ ਵਾਲੇ ਦੇਖਣ ਆਏ ਸਨ ਪਰ ਕੋਈ ਗੱਲ ਨਹੀਂ ਬਣੀ। ਨਗਰ ਥਾਣਾ ਦੇ ਏ.ਐੱਸ.ਆਈ. ਓਮ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਸ ਦੇ ਪਿਤਾ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸ਼ੋਕ ਬਿਆਨ ਦੇਣ ਦੇ ਕਾਬਲ ਨਹੀਂ ਸਨ।


DIsha

Content Editor

Related News