ਭਾਜਪਾ ''ਬਲਿਊ ਫਿਲਮ'' ਦਿਖਾ ਕੇ ਜਿੱਤਣਾ ਚਾਹੁੰਦੀ ਹੈ ਚੋਣਾਂ- ਰਾਜ ਠਾਕਰੇ

11/19/2017 1:00:34 PM

ਨਵੀਂ ਦਿੱਲੀ— ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਮੁਖੀ ਰਾਜ ਠਾਕਰੇ ਪਿਛਲੇ ਕੁਝ ਸਮੇਂ ਤੋਂ ਮੋਦੀ ਸਰਕਾਰ 'ਤੇ ਹਮਲਾਵਰ ਹਨ। ਉਨ੍ਹਾਂ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ 'ਤੇ ਨਿਸ਼ਾਨਾ ਸਾਧਿਆ। ਠਾਕਰੇ ਨੇ ਸੈਕਸ ਸੀ.ਡੀ. ਮਾਮਲੇ 'ਚ ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਦਾ ਬਚਾਅ ਕਰਦੇ ਹੋਏ ਕਿਹਾ ਕਿ 2014 'ਚ ਅਸੀਂ ਮਹਾਰਾਸ਼ਟਰ 'ਚ 'ਬਲਿਊ ਪ੍ਰਿੰਟ' ਦਿਖਾ ਕੇ ਚੋਣਾਂ ਲੜੀਆਂ ਸਨ ਅਤੇ ਅੱਜ ਭਾਜਪਾ ਗੁਜਰਾਤ 'ਚ 'ਬਲਿਊ ਫਿਲਮ' ਦਿਖਾ ਕੇ ਚੋਣਾਂ ਲੜ ਰਹੀ ਹੈ। ਭਾਜਪਾ ਨੇ ਹੁਣ ਲੋਕਾਂ ਦੇ ਨਿੱਜੀ ਜੀਵਨ 'ਚ ਝਾਤ ਮਾਰਨੀ ਸ਼ੁਰੂ ਕਰ ਦਿੱਤੀ ਹੈ।
ਠਾਕਰੇ ਨੇ ਪੀ.ਐੱਮ. ਮੋਦੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਸਿਰਫ ਗੁਜਰਾਤੀਆਂ ਲਈ ਟਰੇਨ ਚਲਾਉਣਾ ਚਾਹੁੰਦੇ ਹੋ ਤਾਂ ਇਹ ਬਿਲਕੁੱਲ ਸਵੀਕਾਰ ਨਹੀਂ ਹੈ। ਬੁਲੇਟ ਟਰੇਨ ਸਿਰਫ ਗੁਜਰਾਤ ਲਈ ਹੈ ਪਰ ਇਸ ਦੇ ਕਰਜ਼ ਦਾ ਬੋਝ ਪੂਰੇ ਦੇਸ਼ 'ਤੇ ਪਵੇਗਾ, ਮਨਸੇ ਇਸ ਦਾ ਵਿਰੋਧ ਕਰੇਗਾ। ਮਹਾਰਾਸ਼ਟਰ ਦੇ ਠਾਣੇ 'ਚ ਕਿ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮਨਸੇ ਮੁਖੀ ਨੇ ਕਿਹਾ ਕਿ ਦੇਸ਼ 'ਚ ਅੱਜ ਬਲਾਤਕਾਰ, ਲੁੱਟ, ਧੋਖਾ ਅਤੇ ਜਾਤੀ, ਧਰਮ ਦੇ ਨਾਂ 'ਤੇ ਦੁਕਾਨ ਚੱਲ ਰਹੀ ਹੈ। ਪਹਿਲਾਂ ਸਿਰਫ ਮੁੱਲੇ ਅਤੇ ਮੌਲਵੀ ਫਤਵਾ ਕੱਢਦੇ ਸਨ ਪਰ ਹੁਣ ਜੈਨ ਸਾਧਕ ਵੀ ਇਹ ਕਰ ਰਹੇ ਹਨ। ਪ੍ਰਧਾਨ ਮੰਤਰੀ ਇਨ੍ਹਾਂ ਸਾਰਿਆਂ 'ਤੇ ਰੋਕ ਲਗਾਉਣ ਦੀ ਬਜਾਏ ਯੋਗ ਕਰਨ ਲਈ ਉਤਸ਼ਾਹਤ ਕਰ ਰਹੇ ਹਨ। ਠਾਕਰੇ ਨੇ ਕਿਹਾ ਕਿ ਪੀ.ਐੱਮ. ਦੇ ਚੋਣ ਖੇਤਰ 'ਚ ਗੰਗਾ ਨਦੀ 'ਚ ਲਾਸ਼ਾਂ ਤੈਰ ਰਹੀਆਂ ਹਨ, ਇਸ ਤਰ੍ਹਾਂ ਬਣੇਗਾ ਸਵੱਛ ਭਾਰਤ।


Related News