ਭਾਜਪਾ ''ਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰ ਸੁਨੀਲ ਮੰਡਲ ਵਿਰੁੱਧ ਕੋਲਕਾਤਾ ''ਚ ਪ੍ਰਦਰਸ਼ਨ
Saturday, Dec 26, 2020 - 03:57 PM (IST)
ਕੋਲਕਾਤਾ- ਪਿਛਲੇ ਹਫ਼ਤੇ ਹੀ ਤ੍ਰਿਣਮੂਲ ਕਾਂਗਰਸ ਤੋਂ ਭਾਜਪਾ 'ਚ ਆਏ ਸੰਸਦ ਮੈਂਬਰ ਸੁਨੀਲ ਮੰਡਲ ਨੂੰ ਸ਼ਨੀਵਾਰ ਨੂੰ ਉਸ ਸਮੇਂ ਪੱਛਮੀ ਬੰਗਾਲ 'ਚ ਸੱਤਾਧਾਰੀ ਦਲ ਦੇ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਇੱਥੇ ਭਾਜਪਾ ਦੇ ਇਕ ਦਫ਼ਤਰ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ, ਜਦੋਂ ਮੰਡਲ ਹੈਸਟਿੰਗਸ 'ਚ ਭਾਜਪਾ ਦੇ ਦਫ਼ਤਰ ਜਾ ਰਹੇ ਸਨ। ਭਾਜਪਾ ਸੰਸਦ ਮੈਂਬਰ ਅਰਜੁਨ ਸਿੰਘ ਨੇ ਦੋਸ਼ ਲਗਾਇਆ ਕਿ ਇਕ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਕੁਝ ਤ੍ਰਿਣਮੂਲ ਕਾਂਗਰਸ ਵਰਕਰਾਂ ਨੇ ਉਨ੍ਹਾਂ ਦੀ ਕਾਰ ਰੋਕੀ। ਉਹ ਉਨ੍ਹਾਂ ਨੂੰ ਦਫ਼ਤਰ ਜਾਣ ਤੋਂ ਰੋਕਣ ਲਈ ਸੜਕ 'ਤੇ ਬੈਠ ਗਏ।
ਇਹ ਵੀ ਪੜ੍ਹੋ : PM ਮੋਦੀ ਨੇ ਲਾਂਚ ਕੀਤੀ ਆਯੂਸ਼ਮਾਨ ਭਾਰਤ ਯੋਜਨਾ, ਜੰਮੂ ਦੇ ਲੋਕਾਂ ਨੂੰ ਮਿਲਣਗੇ ਇਹ ਫ਼ਾਇਦੇ
ਉਨ੍ਹਾਂ ਨੇ ਮੰਡਲ ਦੀ ਕਾਰ 'ਤੇ ਪੱਥਰ ਵੀ ਚਲਾਏ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਤ੍ਰਿਣਮੂਲ ਵਰਕਰਾਂ ਅਤੇ ਭਾਜਪਾ ਵਰਕਰਾਂ ਦਰਮਿਆਨ ਝੜਪ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਸੰਭਾਲੀ, ਜਿਸ ਤੋਂ ਬਾਅਦ ਮੰਡਲ ਦੀ ਕਾਰ ਉੱਥੇ ਨਿਕਲ ਸਕੀ। ਮੰਡਲ ਨੇ ਕਿਹਾ,''ਇਸ ਨਾਲ ਤ੍ਰਿਣਮੂਲ ਦਾ ਅਸਲੀ ਰੰਗ ਸਾਹਮਣੇ ਆ ਗਿਆ। ਉਹ ਕਿਸੇ ਵੀ ਲੋਕਤੰਤਰੀ ਨਿਯਮ ਨੂੰ ਨਹੀਂ ਮੰਨਦੇ। ਜਨ ਪ੍ਰਤੀਨਿਧੀ ਨਾਲ ਕੀ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾਂਦਾ ਹੈ?'' ਸੁਵੇਂਦੂ ਅਧਿਕਾਰੀ ਅਤੇ ਤ੍ਰਿਣਮੂਲ ਦੇ 5 ਵਿਧਾਇਕਾਂ ਨਾਲ ਮੰਡਲ 19 ਦਸੰਬਰ ਨੂੰ ਭਾਜਪਾ 'ਚ ਸ਼ਾਮਲ ਹੋਏ ਸਨ। ਤ੍ਰਿਣਮੂਲ ਨੇ ਇਸ ਘਟਨਾ ਨੂੰ ਦਲ-ਬਦਲੂਆਂ ਵਿਰੁੱਧ ਲੋਕਾਂ ਦਾ ਗੁੱਸਾ ਦੱਸਿਆ। ਤ੍ਰਿਣਮੂਲ ਸੰਸਦ ਮੈਂਬਰ ਸੌਗਤ ਰਾਏ ਨੇ ਕਿਹਾ,''ਇਹ ਦਲ-ਬਦਲੂਆਂ ਵਿਰੁੱਧ ਲੋਕਾਂ ਦਾ ਗੁੱਸਾ ਸੀ ਅਤੇ ਵਿਰੋਧ ਪ੍ਰਦਰਸ਼ਨ ਅਚਾਨਕ ਸ਼ੁਰੂ ਹੋਇਆ।''
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੇ ਰਾਹੁਲ- ਸਰਕਾਰ ਨੂੰ ਸੁਣਨਾ ਪਵੇਗਾ