ਭਾਜਪਾ ਸੰਸਦ ਮੈਂਬਰ ਰਾਮਸ਼ੰਕਰ ਕਠੇਰੀਆ ਦੀਆਂ ਵਧੀਆਂ ਮੁਸ਼ਕਿਲਾਂ, ਰੱਦ ਸਕਦੀ ਹੈ ਲੋਕ ਸਭਾ ਮੈਂਬਰਸ਼ਿਪ

Saturday, Aug 05, 2023 - 05:56 PM (IST)

- ਇਟਾਵਾ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮਸ਼ੰਕਰ ਕਠੇਰੀਆ ਨੂੰ ਕੋਰਟ ਨੇ ਸੁਣਾਈ ਸਜ਼ਾ
- 12 ਸਾਲ ਪੁਰਾਣੇ ਮਾਮਲੇ 'ਚ 2 ਸਾਲਾਂ ਦੀ ਸਜ਼ਾ
- ਟੋਰੇਂਟ ਪਾਵਰ ਲਿਮਟਿਡ ਦਫਤਰ 'ਚ ਕੀਤੀ ਸੀ ਕੁੱਟਮਾਰ ਅਤੇ ਹੰਗਾਮਾ
- ਫੈਸਲਾ ਆਉਣ ਤੋਂ ਬਾਅਦ ਬੋਲੇ ਕਠੇਰੀਆ- ਕੋਰਟ ਦੇ ਫੈਸਲੇ ਦਾ ਸਨਮਾਨ
- ਆਗਰਾ ਤੋਂ ਰਹਿ ਚੁੱਕੇ ਹਨ ਸੰਸਦ ਮੈੰਬਰ, ਮੌਜੂਦਾ ਸਮੇਂ 'ਚ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ

ਨੈਸ਼ਨਲ ਡੈਸਕ- ਇਟਾਵਾ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਾਮਸ਼ੰਕਰ ਕਠੇਰੀਆ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਕੁੱਟਮਾਰ ਅਤੇ ਹੰਗਾਮਾ ਮਾਮਲੇ 'ਚ ਕੋਰਟ ਨੇ ਕਠੇਰੀਆ ਨੂੰ 2 ਸਾਲਾਂ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਕੋਰਟ ਨੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਕਰੀਬ 12 ਸਾਲ ਇਸ ਮਾਮਲੇ 'ਤੇ ਫੈਸਲਾ ਆਇਆ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਇਸਤੋਂ ਪਹਿਲਾਂ ਮੋਦੀ ਸਰਨੇਮ ਮਾਮਲੇ 'ਚ ਮਾਰਚ ਮਹੀਨੇ 'ਚ ਰਾਹੁਲ ਗਾਂਧੀ ਨੂੰ ਕੋਰਟ ਨੇ 2 ਸਾਲਾਂ ਦੀ ਸਜ਼ਾ ਸੁਣਾਈ ਸੀ। ਸਜ਼ਾ ਸੁਣਾਏ ਜਾਣ ਤੋਂ ਬਾਅਦ 24 ਘੰਟਿਆਂ ਦੇ ਅੰਦਰ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ।

ਰਾਮਸ਼ੰਕਰ ਕਠੇਰੀਆ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਮੈਂ ਮਾਣਯੋਗ ਕੋਰਟ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ, ਸਵਿਕਾਰ ਕਰਦਾ ਹਾਂ। ਆਪਣੇ ਅਧਿਕਾਰਤ ਦੀ ਵਰਤੋਂ ਕਰਦੇ ਹੋਏ ਅੱਗੇ ਅਪੀਲ ਕਰਾਂਗਾ। ਰਾਮਸ਼ੰਕਰ ਕਠੇਰੀਆ ਆਗਰਾ ਤੋਂ ਵੀ ਸੰਸਦ ਮੈਂਬਰ ਰਹਿ ਚੁੱਕੇ ਹਨ। ਮੌਜੂਦਾ ਸਮੇਂ 'ਚ ਉਹ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਵੀ ਹਨ।

ਦੱਸ ਦੇਈਏ ਕਿ ਟੋਰੇਂਟ ਪਾਵਰ ਲਿਮਟਿਡ ਆਗਰਾ ਦੇ ਸਾਕੇਤ ਮਾਲ ਸਥਿਤ ਦਫਤਰ 'ਚ ਮੈਨੇਜਰ ਭਾਵੇਸ਼ ਰਸਿਕ ਲਾਲ ਸ਼ਾਹ ਬਿਜਲੀ ਚੋਰੀ ਨਾਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਅਤੇ ਨਿਪਟਾਰਾ ਕਰ ਰਹੇ ਸਨ। ਇਸੇ ਦੌਰਾਨ ਸਥਾਨਕ ਸੰਸਦ ਮੈਂਬਰ ਰਾਮਸ਼ੰਕਰ ਕਠੇਰੀਆ ਦੇ ਨਾਲ ਆਏ 10 ਤੋਂ 15 ਸਮਰਥਕਾਂ ਨੇ ਭਾਵੇਸ਼ ਰਸਿਕ ਲਾਲ ਸ਼ਾਹ ਦੇ ਦਫਤਰ 'ਚ ਦਾਖਲ ਹੋ ਕੇ ਉਨ੍ਹਾਂ ਨਾਲ ਕੁੱਟਮਾਰ ਕਰ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਸਨ।


Rakesh

Content Editor

Related News