ਦਰਿਆ ’ਚ ਡੁੱਬਣੋਂ ਬਚੇ ਕੇਂਦਰੀ ਮੰਤਰੀ ਰਾਮਕ੍ਰਿਪਾਲ ਯਾਦਵ
Thursday, Oct 03, 2019 - 11:09 AM (IST)

ਪਟਨਾ–ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਰਾਮਕ੍ਰਿਪਾਲ ਯਾਦਵ ਆਪਣੇ ਸੰਸਦੀ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਜਾਂਦੇ ਸਮੇਂ ਬੁੱਧਵਾਰ ਰਾਤ ਦਰਿਆ ਵਿਚ ਡਿੱਗ ਗਏ। ਇਹ ਘਟਨਾ ਪਟਨਾ ਦੇ ਦਨਰੁਆ ਖੇਤਰ ਦੀ ਹੈ, ਜੋ ਯਾਦਵ ਦੇ ਸੰਸਦੀ ਹਲਕੇ ਪਾਟਲੀਪੁੱਤਰ 'ਚ ਆਉਂਦਾ ਹੈ। ਯਾਦਵ ਬਾਂਸ ’ਤੇ ਟਾਇਰ ਬੰਨ੍ਹ ਕੇ ਬਣਾਈ ਗਈ ਕਿਸ਼ਤੀ ’ਤੇ ਸਵਾਰ ਸਨ। ਉਹ ਆਪਣੇ ਸਮਰਥਕਾਂ ਨਾਲ ਧਰਧਾ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕਿਸ਼ਤੀ ਪਲਟ ਗਈ ਅਤੇ ਸਾਰੇ ਦਰਿਆ 'ਚ ਡਿੱਗ ਗਏ। ਦਰਿਆ ਕਿਨਾਰੇ ਖੜ੍ਹੇ ਲੋਕਾਂ ਨੇ ਇਸ ਤੋਂ ਬਾਅਦ ਤੁਰੰਤ ਸੰਸਦ ਮੈਂਬਰ ਨੂੰ ਪਾਣੀ 'ਚੋਂ ਬਾਹਰ ਕੱਢਿਆ। ਉਹ ਕੁਝ ਦੇਰ ਤੱਕ ਬੇਹੋਸ਼ ਰਹੇ।