ਭਾਜਪਾ ਵਿਧਾਇਕ ਨੇ ‘ਖਾਈ ਕੇ ਪਾਨ ਬਨਾਰਸ ਵਾਲਾ’ ’ਤੇ ਲਗਾਏ ਠੁਮਕੇ, ਵੀਡੀਓ ਵਾਇਰਲ

Saturday, Sep 07, 2024 - 10:03 PM (IST)

ਭਾਜਪਾ ਵਿਧਾਇਕ ਨੇ ‘ਖਾਈ ਕੇ ਪਾਨ ਬਨਾਰਸ ਵਾਲਾ’ ’ਤੇ ਲਗਾਏ ਠੁਮਕੇ, ਵੀਡੀਓ ਵਾਇਰਲ

ਛਤਰਪਤੀ ਸੰਭਾਜੀਨਗਰ, (ਭਾਸ਼ਾ)- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲੇ ਦੀ ਗੰਗਾਪੁਰ ਸੀਟ ਤੋਂ ਭਾਜਪਾ ਦੇ ਵਿਧਾਇਕ ਪ੍ਰਸ਼ਾਂਤ ਬੰਬ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਅਦਾਕਾਰ ਅਮਿਤਾਭ ਬੱਚਨ ’ਤੇ ਫਿਲਮਾਏ ਗਏ ਪ੍ਰਸਿੱਧ ਗੀਤ ‘ਖਾਈ ਕੇ ਪਾਨ ਬਨਾਰਸ ਵਾਲਾ’ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਜਿੱਥੇ ਕੁਝ ਯੂਜ਼ਰਸ ਵਿਧਾਇਕ ਦੇ ਡਾਂਸ ਦੀ ਸ਼ਲਾਘਾ ਕਰ ਰਹੇ ਹਨ, ਉੱਥੇ ਹੀ ਕੁਝ ਉਨ੍ਹਾਂ ਦੀ ਆਲੋਚਨਾ ਕਰਦੇ ਹੋਏ ਕਹਿ ਰਹੇ ਹਨ ਕਿ ਉਹ ਉਦੋਂ ਨੱਚਣ ’ਚ ਰੁੱਝੇ ਹੋਏ ਹਨ ਜਦੋਂ ਮਰਾਠਵਾੜਾ ਖੇਤਰ ਦੇ ਕੁਝ ਹਿੱਸਿਆਂ ’ਚ ਕਿਸਾਨ ਫਸਲਾਂ ਦੇ ਨੁਕਸਾਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।

ਪ੍ਰਸ਼ਾਂਤ ਨੇ ਕਿਹਾ ਕਿ ਹਰ ਸਾਲ ਪਾਰਟੀ ਵਰਕਰਾਂ ਦੇ ਮਨੋਰੰਜਨ ਲਈ ਇਕ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਇਸ ਸਾਲ ਸੈਰ-ਸਪਾਟੇ ਵਾਲੀ ਮਸ਼ਹੂਰ ਥਾਂ ਮਹਿਸਮਾਲ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਮੈਂ ‘ਖਾਈ ਕੇ ਪਾਨ ਬਨਾਰਸ ਵਾਲਾ’ ਗੀਤ ’ਤੇ ਡਾਂਸ ਕੀਤਾ। ਇਸ ਤੋਂ ਪਹਿਲਾਂ ਮੈਂ ਲਾਵਨੀ ਗੀਤ ਵੀ ਗਾਇਆ ਜੋ ਮਹਾਰਾਸ਼ਟਰ ਦੇ ਸੱਭਿਆਚਾਰ ਦਾ ਹਿੱਸਾ ਹੈ। ਮੈਨੂੰ ਇਸ ’ਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ।


author

Rakesh

Content Editor

Related News