''ਕੋਈ ਵੀ ਬਟਨ ਦਬਾਉ, ਵੋਟ ਕਮਲ ਦੇ ਫੁੱਲ ਨੂੰ ਹੀ ਜਾਵੇਗੀ''

10/20/2019 5:47:40 PM

ਜੀਂਦ— ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਦੇ ਅਸੰਧ ਵਿਧਾਇਕ ਖੇਤਰ ਤੋਂ ਬਖਸ਼ੀਸ਼ ਸਿੰਘ ਵਿਰਕ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਤੁਸੀਂ ਕੋਈ ਵੀ ਬਟਨ ਦਬਾਉਗੇ, ਵੋਟ ਕਮਲ ਦੇ ਫੁੱਲ ਨੂੰ ਹੀ ਜਾਵੇਗੀ। ਵਿਰਕ ਦਾ ਇਹ ਬਿਆਨ ਅਸੰਧ ਵਿਧਾਨ ਸਭਾ ਖੇਤਰ ਵਿਚ ਇਕ ਸਭਾ ਦੇ ਦੌਰਾਨ ਦਾ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਵਿਰਕ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਅੱਜ ਜੇਕਰ ਤੁਸੀਂ ਗਲਤੀ ਕੀਤੀ ਤਾਂ 5 ਸਾਲ ਭੁਗਤੋਗੇ। ਸਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਕਿਸੇ ਨੇ ਕਿਥੇ ਵੋਟ ਪਾਈ ਹੈ। 

ਮੋਦੀ ਜੀ, ਮਨੋਹਰ ਲਾਲ ਖੱਟੜ ਜੀ ਦੀਆਂ ਨਜ਼ਰਾਂ ਬਹੁਤ ਤੇਜ਼ ਹਨ। ਤੁਹਾਡੀ ਵੋਟ ਕਿਤੇ ਵੀ ਪਾਈ ਜਾਵੇ, ਜਾਵੇਗੀ ਫੁੱਲ ਨੂੰ ਹੀ। ਅਸੀਂ ਮਸ਼ੀਨਾਂ ਵਿਚ ਪੁਰਜ਼ੇ ਸੈਟ ਕੀਤੇ ਹੋਏ ਹਨ। ਹਾਲਾਂਕਿ ਵਿਰਕ ਨੇ ਇਸ ਵੀਡੀਓ ਨੂੰ ਗਲਤ ਦੱਸਿਆ ਅਤੇ ਦੋਸ਼ ਲਾਇਆ ਕਿ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ। ਓਧਰ ਜਨਨਾਇਕ ਜਨਤਾ ਪਾਰਟੀ ਨੇਤਾ ਦੁਸ਼ਯੰਤ ਚੌਟਾਲਾ, ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ ਨੇ ਵਿਧਾਇਕ ਦੇ ਬਿਆਨ ਨੂੰ ਸ਼ਰਮਨਾਕ ਦੱਸਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

This news is Edited By Tanu