BJP ਆਗੂ ਦਾ ਗੋਲੀ ਮਾਰ ਕੇ ਕਤਲ, ਮੋਬਾਈਲ ਖੋਹ ਕੇ ਦੌੜੇ ਬਦਮਾਸ਼

Monday, Sep 09, 2024 - 11:27 AM (IST)

BJP ਆਗੂ ਦਾ ਗੋਲੀ ਮਾਰ ਕੇ ਕਤਲ, ਮੋਬਾਈਲ ਖੋਹ ਕੇ ਦੌੜੇ ਬਦਮਾਸ਼

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ 'ਚ ਭਾਜਪਾ ਆਗੂ ਸ਼ਿਆਮ ਸੁੰਦਰ ਉਰਫ਼ ਮੁੰਨਾ ਸ਼ਰਮਾ ਦਾ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਤੜਕਸਾਰ ਸਵੇਰੇ 4 ਵਜੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਭਾਜਪਾ ਆਗੂ ਦੇ ਕਤਲ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਆਗੂ ਨੂੰ ਤਿੰਨ ਬਦਮਾਸ਼ਾਂ ਨੇ ਘੇਰ ਕੇ ਹਮਲਾ ਕੀਤਾ ਅਤੇ ਗੋਲੀ ਮਾਰ ਕੇ ਫਰਾਰ ਹੋ ਗਏ। ਦਿਨ ਦਿਹਾੜੇ ਕਤਲ ਦੀ ਇਸ ਵਾਰਦਾਤ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ। ਮੌਕੇ 'ਤੇ ਪੁਲਸ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪਿੰਡਾਂ ’ਚ ‘ਗੈਰ-ਹਿੰਦੂਆਂ’ ਦੇ ਦਾਖ਼ਲੇ ’ਤੇ ਪਾਬੰਦੀ, ਪਿੰਡ ਵਾਸੀਆਂ ਨੇ ਲਾਏ ‘ਸਾਈਨ ਬੋਰਡ’

ਮੋਬਾਈਲ ਖੋਹ ਕੇ ਫਰਾਰ ਹੋਏ ਬਦਮਾਸ਼

ਜਾਣਕਾਰੀ ਮੁਤਾਬਕ 55 ਸਾਲਾ ਭਾਜਪਾ ਨੇਤਾ ਸ਼ਿਆਮ ਸੁੰਦਰ ਆਟੋਰਿਕਸ਼ਾ ਲਈ ਘਰੋਂ ਨਿਕਲੇ ਸਨ। ਉਹ ਸੜਕ ਕਿਨਾਰੇ ਬੈਠ ਕੇ ਉਡੀਕ ਕਰ ਰਹੇ ਸਨ। ਇਸ ਦੌਰਾਨ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਮਗਰੋਂ ਬਦਮਾਸ਼ ਫ਼ਰਾਰ ਹੋ ਗਏ। ਬਦਮਾਸ਼ਾਂ ਨੇ ਮੁੰਨਾ ਸ਼ਰਮਾ ਤੋਂ ਮੋਬਾਈਲ ਖੋਹ ਲਿਆ। 

ਇਹ ਵੀ ਪੜ੍ਹੋ- ਦੋ ਹਿੱਸਿਆਂ 'ਚ ਵੰਡੀ ਗਈ ਮਗਧ ਐਕਸਪ੍ਰੈੱਸ ਟਰੇਨ, ਮਚੀ ਹਫੜਾ-ਦਫੜੀ

ਗਲੇ 'ਚ ਸਲਾਮਤ ਹੈ ਚੇਨ, ਬਦਮਾਸ਼ਾਂ ਨੇ ਪੈਸੇ ਵੀ ਨਹੀਂ ਖੋਹੇ

ਸਵੇਰ ਦੀ ਸੈਰ ਕਰ ਰਹੇ ਲੋਕਾਂ ਨੇ ਜਦੋਂ ਸੜਕ 'ਤੇ ਲਾਸ਼ ਪਈ ਦੇਖੀ ਤਾਂ ਪੁਲਸ ਨੂੰ ਸੂਚਨਾ ਦਿੱਤੀ ਗਈ।  ਮ੍ਰਿਤਕ ਦੇ ਲੜਕੇ ਰਾਹੁਲ ਨੇ ਦੱਸਿਆ ਕਿ ਉਸ ਦੇ ਪਿਤਾ ਮੁੰਨਾ ਸ਼ਰਮਾ ਨੇ ਚਾਂਦੀ ਦੀ ਚੇਨ ਪਾਈ ਹੋਈ ਸੀ। ਦੋਸ਼ੀਆਂ ਨੇ ਨਾ ਤਾਂ ਉਸ ਦੀ ਚੇਨ ਖੋਹੀ ਅਤੇ ਨਾ ਹੀ ਉਸ ਦੇ ਪਰਸ ਵਿਚੋਂ ਪੈਸੇ ਕੱਢੇ। ਰਾਹੁਲ ਆਪਣੇ ਗੋਲੀ ਨਾਲ ਜ਼ਖਮੀ ਪਿਤਾ ਨੂੰ ਇਲਾਜ ਲਈ ਨਾਲੰਦਾ ਮੈਡੀਕਲ ਕਾਲਜ ਲੈ ਗਿਆ। ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਦਮਾਸ਼ਾਂ ਨੇ ਉਨ੍ਹਾਂ ਦੇ ਮੋਬਾਈਲ ਖੋਹ ਲਏ ਹਨ। ਭਾਜਪਾ ਆਗੂ ਦੇ ਕਤਲ ਨੂੰ ਲੈ ਕੇ ਲੋਕਾਂ ਵਿਚ ਗੁੱਸਾ ਹੈ।

ਇਹ ਵੀ ਪੜ੍ਹੋ- IMD ਵੱਲੋਂ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ, 6 ਜ਼ਿਲ੍ਹਿਆਂ 'ਚ 'ਯੈਲੋ ਅਲਰਟ'

ਘਟਨਾ CCTV 'ਚ ਕੈਦ

ਸੂਚਨਾ ਮਿਲਣ 'ਤੇ ਚੌਕੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਹੈ, ਜਿਸ 'ਚ ਬਦਮਾਸ਼ਾਂ ਦੀ ਕਰਤੂਤ ਕੈਦ ਹੋਣ ਦੀ ਗੱਲ ਆਖੀ ਜਾ ਰਹੀਹੈ। ਦੱਸਿਆ ਜਾਂਦਾ ਹੈ ਕਿ ਸ਼ਿਆਮ ਸੁੰਦਰ ਪਟਨਾ ਸਿਟੀ ਚੌਕ ਦਾ ਨਗਰ ਮੰਡਲ ਬੋਰਡ ਪ੍ਰਧਾਨ ਸਨ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਸੋਗ ਦੀ ਲਹਿਰ ਹੈ। ਮਹਿਜ਼ 24 ਘੰਟਿਆਂ 'ਚ ਹੀ  ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਆਪਣੇ ਪੁੱਤਰ ਦਾ ਵਿਆਹ ਤੈਅ ਕਰ ਚੁੱਕੇ ਸ਼ਿਆਮ ਸੁੰਦਰ ਪੁੱਤਰ ਦੀ ਬਰਾਤ ਜਾਣ ਤੋਂ ਪਹਿਲਾਂ ਹੀ ਬਦਮਾਸ਼ਾਂ ਦੀ ਗੋਲੀ ਦਾ ਸ਼ਿਕਾਰ ਬਣ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Tanu

Content Editor

Related News