ਤਲਵਾਰ ਵਿਖਾ ਕੇ ਸਾਬਕਾ ਫੌਜੀ ਤੋਂ ਮੋਬਾਈਲ ਅਤੇ ਨਕਦੀ ਖੋਹੀ, ਕੇਸ ਦਰਜ
Tuesday, Mar 10, 2026 - 05:03 PM (IST)
ਤਰਨਤਾਰਨ (ਰਾਜੂ)- ਤਰਨਤਾਰਨ ਵਿਖੇ ਕੰਪਿਊਟਰ ਕੈਫ਼ੇ ਚਲਾ ਰਹੇ ਪਿੰਡ ਬਾਕੀਪੁਰ ਨਿਵਾਸੀ ਸਾਬਕਾ ਫੌਜੀ ਨੂੰ ਮੋਟਰ ਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਤਲਵਾਰ ਵਿਖਾ ਕੇ ਮੋਬਾਈਲ ਅਤੇ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਹਰਭਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਾਕੀਪੁਰ ਨੇ ਦੱਸਿਆ ਕਿ ਉਹ ਭਾਰਤੀ ਫੌਜ ’ਚੋਂ ਸੇਵਾ ਮੁਕਤ ਹੈ ਅਤੇ ਇਸ ਸਮੇਂ ਤਰਨਤਾਰਨ ਦੇ ਮੁਹੱਲਾ ਜਸਵੰਤ ਸਿੰਘ ਵਿਖੇ ਕੰਪਿਊਟਰ ਕੈਫ਼ੇ ਚਲਾਉਂਦਾ ਹੈ।
ਇਹ ਵੀ ਪੜ੍ਹੋ- 2 ਬੱਚਿਆਂ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਖੁੱਲ੍ਹੀ ਨੀਂਦ, ਮੋਮੋਜ਼, ਚਾਂਪ ਦੇ ਭਰੇ 4 ਸੈਂਪਲ
ਬੀਤੀ ਸ਼ਾਮ ਉਹ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ। ਜਦੋਂ ਰੋਹੀ ਪੁਲ ਜਰਮਸਤਪੁਰ ਦੇ ਕੋਲ ਪੁੱਜਾ ਤਾਂ ਇਕ ਮੋਟਰ ਸਾਈਕਲ ਨੰਬਰ ਪੀ.ਬੀ.46.ਏ.ਪੀ.8143 ’ਤੇ ਬੈਠ ਕੇ ਆਏ ਦੋ ਮੋਨੇ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਤਲਵਾਰ ਨਾਲ ਵਾਰ ਕਰਨ ਦਾ ਡਰਾਵਾ ਦੇ ਕੇ ਉਸ ਦੀ ਜ਼ੇਬ ਵਿਚੋਂ ਮੋਬਾਈਲ ਅਤੇ ਕਰੀਬ 3 ਹਜ਼ਾਰ ਰੁਪਏ ਨਕਦੀ ਕੱਢ ਲਈ ਤੇ ਫਰਾਰ ਹੋ ਗਏ। ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ।
ਇਹ ਵੀ ਪੜ੍ਹੋ- ਜਾਮ ਹੋ ਗਿਆ ਪੰਜਾਬ ਦਾ ਇਹ ਨੈਸ਼ਨਲ ਹਾਈਵੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ
ਏ. ਐੱਸ. ਆਈ. ਸੁੱਖਾ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਗੁਰਕੀਰਤਨ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਪਲਾਸੌਰ ਅਤੇ ਗੋਲ ਪੁੱਤਰ ਸਤਨਾਮ ਸਿੰਘ ਉਰਫ਼ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਦੇ ਵਿਰੁੱਧ ਥਾਣਾ ਸਿਟੀ ਤਰਨਤਾਰਨ ’ਚ ਮੁਕੱਦਮਾ ਨੰਬਰ 60 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
