BJP ਆਗੂ ਹੋ ਗਿਆ ਠੱਗੀ ਦਾ ਸ਼ਿਕਾਰ, ਨਵੀਂ ਵਿਆਹੀ ਲਾੜੀ 35 ਲੱਖ ਲੈ ਕੇ ਹੋਈ ਫਰਾਰ
Tuesday, Dec 10, 2024 - 10:02 PM (IST)
ਨੈਸ਼ਨਲ ਡੈਸਕ - ਬਿਹਾਰ ਦੇ ਕਿਸ਼ਨਗੰਜ 'ਚ ਸਾਹਮਣੇ ਆਇਆ ਮਾਮਲਾ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਨਵ-ਵਿਆਹੀ ਲਾੜੀ ਨੇ ਇੱਕ ਵਿਅਕਤੀ ਨਾਲ ਕਰੀਬ 35 ਲੱਖ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਵੀ ਹੈਰਾਨ ਰਹਿ ਗਈ। ਲੁਟੇਰੀ ਲਾੜੀ ਨੇ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਜਨਰਲ ਸਕੱਤਰ ਰਾਕੇਸ਼ ਗੁਪਤਾ ਨਾਲ ਲੱਖਾਂ ਦੀ ਠੱਗੀ ਮਾਰੀ ਹੈ। ਇੰਨਾ ਹੀ ਨਹੀਂ ਲੜਕੀ ਨੇ ਬੰਗਾਲ ਦੇ ਇਕ ਹੋਰ ਨੌਜਵਾਨ ਨਾਲ ਵਿਆਹ ਵੀ ਕਰ ਲਿਆ। ਰਾਕੇਸ਼ ਗੁਪਤਾ ਤੋਂ ਪਹਿਲਾਂ ਵੀ ਉਸ ਨੇ ਦੂਜਾ ਵਿਆਹ ਕਰਵਾਇਆ ਸੀ। ਘਟਨਾ ਦੀ ਜਾਣਕਾਰੀ ਜਦੋਂ ਲੜਕੀ ਦੇ ਪਤੀ ਰਾਕੇਸ਼ ਗੁਪਤਾ ਨੂੰ ਮਿਲੀ ਤਾਂ ਪੀੜਤ ਆਪਣੇ ਸਹੁਰੇ ਪਹੁੰਚਿਆ ਅਤੇ ਹੰਗਾਮਾ ਕਰ ਦਿੱਤਾ। ਹੰਗਾਮਾ ਦੇਖ ਕੇ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਧਰਮਗੰਜ ਦੇ ਰਹਿਣ ਵਾਲੇ ਰਾਕੇਸ਼ ਗੁਪਤਾ ਨੇ ਹਾਲ ਹੀ 'ਚ ਸ਼ਹਿਰ ਦੇ ਗੰਗਾ ਬਾਬੂ ਚੌਕ ਦੀ ਰਹਿਣ ਵਾਲੀ ਇਸ਼ਿਕਾ ਨਾਲ ਕੋਰਟ ਮੈਰਿਜ ਕੀਤੀ ਸੀ।
ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਮੰਦਰ 'ਚ ਵੀ ਵਿਆਹ ਕੀਤਾ ਸੀ। ਉਪਰੰਤ ਬੜੀ ਧੂਮਧਾਮ ਨਾਲ ਦਾਅਵਤ ਵੀ ਕਰਵਾਈ ਗਈ। ਪਰ ਵਿਆਹ ਤੋਂ ਬਾਅਦ ਸਹੁਰਿਆਂ ਨੇ ਪਤਨੀ ਨੂੰ ਰਾਤ ਨੂੰ ਆਪਣੇ ਘਰ ਨਹੀਂ ਰਹਿਣ ਦਿੱਤਾ। ਗੁਪਤਾ ਨੇ ਦੱਸਿਆ ਕਿ ਵਿਆਹ ਦੇ ਬਦਲੇ ਉਸ ਨੇ ਆਪਣੇ ਸਹੁਰੇ ਨੂੰ ਜ਼ਮੀਨ ਸਮੇਤ ਲੱਖਾਂ ਰੁਪਏ ਦਿੱਤੇ ਸਨ। ਸਹੁਰੇ ਕਰੀਬ 35 ਲੱਖ ਰੁਪਏ ਲੈ ਗਏ ਹਨ। ਹੁਣ ਅਚਾਨਕ ਉਨ੍ਹਾਂ ਦੀ ਧੀ ਗਾਇਬ ਹੋ ਗਈ। ਰਾਕੇਸ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਵਿਅਕਤੀਆਂ ਨੇ ਬੰਗਾਲ ਦੇ ਕਾਂਕੀ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ 9 ਮਹੀਨੇ ਤੱਕ ਠੱਗੀ ਮਾਰੀ ਸੀ। ਪੀੜਤ ਰਾਕੇਸ਼ ਨੇ ਦੱਸਿਆ ਕਿ ਉਹ ਇਨਸਾਫ਼ ਚਾਹੁੰਦਾ ਹੈ, ਉਸ ਨੇ ਥਾਣਾ ਸਿਟੀ ਵਿੱਚ ਕੇਸ ਦਰਜ ਕਰਵਾ ਦਿੱਤਾ ਹੈ।
ਕੁੜੀ ਦੀ ਮਾਂ ਨੇ ਕਿਹਾ- ਸਿਰਫ ਮੰਗਣੀ ਹੋਈ ਸੀ
ਲੜਕੀ ਦੀ ਮਾਂ ਨੇ ਦੱਸਿਆ ਕਿ ਰਾਕੇਸ਼ ਗੁਪਤਾ ਨਾਲ ਲੜਕੀ ਦਾ ਵਿਆਹ ਨਹੀਂ ਸਗੋਂ ਮੰਗਣੀ ਹੋਈ ਸੀ। 6 ਦਸੰਬਰ ਨੂੰ ਉਹ ਡਾਕਟਰ ਤੋਂ ਦਵਾਈ ਲੈਣ ਸਿਲੀਗੁੜੀ ਗਈ ਸੀ ਅਤੇ ਉਥੋਂ ਪਰਤਣ ਤੋਂ ਬਾਅਦ ਉਸ ਦੀ ਬੇਟੀ ਘਰ ਨਹੀਂ ਮਿਲੀ। ਮਾਂ ਨੇ ਰਾਕੇਸ਼ ਗੁਪਤਾ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਦੋਸ਼ੀ ਲਾੜੀ ਦੀ ਇਕ ਹੋਰ ਲੜਕੇ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਵਿਆਹ ਦੇ ਬੰਧਨ 'ਚ ਬੱਝੀ ਨਜ਼ਰ ਆ ਰਹੀ ਹੈ। ਹੰਗਾਮੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ। ਬਿਹਾਰ ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾਵੇਗਾ। ਇਸ ਦੇ ਨਾਲ ਹੀ ਇਲਾਕੇ 'ਚ ਇਸ ਵਿਆਹ ਦੀ ਕਾਫੀ ਚਰਚਾ ਹੈ।