ਕਾਂਗਰਸ ਛੱਡ ਕੇ BJP ''ਚ ਸ਼ਾਮਿਲ ਹੋਣਗੇ ਮਿਜ਼ੋਰਮ ਵਿਧਾਨਸਭਾ ਦੇ ਸਪੀਕਰ

11/05/2018 9:01:49 AM

ਆਈਜ਼ੋਲ-ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਮਿਜ਼ੋਰਮ ਵਿਧਾਨਸਭਾ ਦੇ ਸਪੀਕਰ ਹੈਫੇਈ ਸੋਮਵਾਰ ਨੂੰ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ 'ਚ ਸ਼ਾਮਿਲ ਹੋਣਗੇ। ਮਿਜ਼ੋਰਮ 'ਚ ਕਾਂਗਰਸ ਦੇ ਸੀਨੀਅਰ ਨੇਤਾ ਹੈਫੇਈ ਪਲਕ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਸੀ।

ਭਾਜਪਾ ਨੇਤਾ ਨੇ ਆਪਣੇ ਨਾਂ ਦਾ ਖੁਲਾਸਾ ਨਾ ਕਰਨ ਦੀ ਸ਼ਰਤ 'ਤੇ ਦੱਸਿਆ,'' ਉਹ (ਹੈਫੇਈ) ਪਹਿਲੇ ਸਪੀਕਰ ਪਦ ਤੋਂ ਅਸਤੀਫਾ ਦੇਣਗੇ ਅਤੇ ਫਿਰ ਕਾਂਗਰਸ ਦੀ ਪ੍ਰਾਇਮਰੀ ਮੈਂਬਰਸ਼ਿਪ ਛੱਡਣਗੇ। ਇਸ ਤੋਂ ਬਾਅਦ ਪਾਰਟੀ 'ਚ ਸ਼ਾਮਿਲ ਹੋਣਗੇ।'' ਉਨ੍ਹਾਂ ਨੇ ਕਿਹਾ ਹੈ ਕਿ ਹੈਫੇਈ ਨੇ ਹਾਲ ਹੀ 'ਚ ਭਾਜਪਾ ਦੇ ਕੇਂਦਰੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਰਾਜ 'ਚ 28 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ।


Related News