ਵੀਅਤਨਾਮ ਦੀ ਸੰਸਦ ਦੇ ਸਪੀਕਰ ਨੇ ਭ੍ਰਿਸ਼ਟਾਚਾਰ ਦੀ ਜਾਂਚ ਦੌਰਾਨ ਦਿੱਤਾ ਅਸਤੀਫ਼ਾ
Friday, Apr 26, 2024 - 06:14 PM (IST)
ਹਨੋਈ (ਪੋਸਟ ਬਿਊਰੋ)- ਵੀਅਤਨਾਮ ਦੀ ਸੰਸਦ ਦੇ ਸਪੀਕਰ ਵੁਓਂਗ ਦਿਨ ਹਿਊ ਨੇ ਅਸਤੀਫਾ ਦੇ ਦਿੱਤਾ ਹੈ। ਇਹ ਜਾਣਕਾਰੀ ਵੀਅਤਨਾਮ ਦੇ ਸਰਕਾਰੀ ਮੀਡੀਆ 'ਵੀਐਨ ਐਕਸਪ੍ਰੈਸ' ਦੀ ਖ਼ਬਰ ਵਿੱਚ ਦਿੱਤੀ ਗਈ। ਹਿਊਗ ਨੇ ਭ੍ਰਿਸ਼ਟਾਚਾਰ ਦੀ ਜਾਂਚ ਦੌਰਾਨ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਖ਼ਬਰਾਂ ਅਨੁਸਾਰ ਹਿਊ ਨੇ ਆਪਣੇ ਸਹਾਇਕ ਫਾਮ ਥਾਈ ਹਾ ਨੂੰ ਨਿੱਜੀ ਲਾਭ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਚਾਰ ਦਿਨ ਬਾਅਦ ਅਸਤੀਫ਼ਾ ਦੇ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦੇ ਮਾਮਲੇ 'ਚ ਦੋਸ਼ੀ ਗ੍ਰਿਫਤਾਰ
‘ਵੀਐਨ ਐਕਸਪ੍ਰੈਸ’ ਦੀ ਖ਼ਬਰ ਮੁਤਾਬਕ ਵੀਅਤਨਾਮ ਦੀ ਕਮਿਊਨਿਸਟ ਪਾਰਟੀ ਨੇ ਹਿਊ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਰਿਪੋਰਟ ਅਨੁਸਾਰ ਜਾਂਚਕਰਤਾਵਾਂ ਨੇ ਪਾਇਆ ਕਿ ਹਿਊ ਨੇ "ਪਾਰਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਉਸਦੇ ਕੰਮਾਂ ਨੇ ਪਾਰਟੀ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ। ਹਿਊ (67) ਤਿੰਨ ਸਾਲ ਦੇ ਵੱਧ ਸਮੇਂ ਤੋਂ ਵੀਅਤਨਾਮ ਦੀ ਨੈਸ਼ਨਲ ਅਸੈਂਬਲੀ ਦਾ ਪ੍ਰਧਾਨ ਸੀ।" ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕਮਿਊਨਿਸਟ ਪਾਰਟੀ ਦੇ ਮੁਖੀ ਤੋਂ ਬਾਅਦ ਨੈਸ਼ਨਲ ਅਸੈਂਬਲੀ ਦਾ ਸਪੀਕਰ ਵੀਅਤਨਾਮ ਵਿੱਚ ਚੌਥਾ ਸਭ ਤੋਂ ਮਹੱਤਵਪੂਰਨ ਸਿਆਸਤਦਾਨ ਹੈ। ਸਾਬਕਾ ਰਾਸ਼ਟਰਪਤੀ ਵੋ ਵਾਨ ਥੂਂਗ ਨੇ ਵੀ ਇਸੇ ਤਰ੍ਹਾਂ ਦੇ ਹਾਲਾਤ ਵਿੱਚ ਮਾਰਚ ਦੇ ਅਖੀਰ ਵਿੱਚ ਅਸਤੀਫ਼ਾ ਦੇ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।