ਭਾਜਪਾ ਨੇਤਾ ਦੇ ਘਰ ਮਿਲੇ ਨਕਲੀ ਨੋਟ, ਲੋਕਾਂ ਨੇ ਪੀ.ਐੱਮ. ਤੋਂ ਮੰਗਿਆ ਜਵਾਬ

Friday, Jun 23, 2017 - 05:01 PM (IST)

ਨਵੀਂ ਦਿੱਲੀ— ਕੇਰਲ ਪੁਲਸ ਨੇ ਭਾਜਪਾ ਦੇ ਇਕ ਸਥਾਨਕ ਨੇਤਾ ਦੇ ਘਰੋਂ ਇਕ ਲੱਖ 35 ਹਜ਼ਾਰ ਦੀ ਨਕਲੀ ਕਰੰਸੀ ਅਤੇ ਨੋਟ ਛਾਪਣ ਵਾਲੀ ਮਸ਼ੀਨ ਬਰਾਮਦ ਕੀਤੀ ਹੈ। ਪੁਲਸ ਅਨੁਸਾਰ ਰਾਕੇਸ਼ ਅਤੇ ਉਸ ਦਾ ਭਰਾ ਦੋਵੇਂ ਲੋਕਾਂ ਨੂੰ ਵਿਆਜ 'ਤੇ ਕਰਜ਼ ਦੇਣ ਦਾ ਕੰਮ ਕਰਦੇ ਸਨ। ਇਸ ਨੂੰ ਲੈ ਕੇ ਰਾਜਦ ਨੇਤਾ ਲਾਲੂ ਪ੍ਰਸਾਦ ਯਾਦਵ ਨੇ ਟਵਿੱਟਰ 'ਤੇ ਭਾਜਪਾ ਨੂੰ ਘੇਰਦੇ ਹੋਏ ਲਿਖਿਆ ਕਿ ਆਈ.ਐੱਸ. ਲਈ ਜਾਸੂਸੀ, ਬੱਚਿਆਂ ਦੀ ਤਸਕਰੀ, ਸੈਕਸ ਰੈਕੇਟ ਅਤੇ ਹੁਣ ਨਕਲੀ ਨੋਟ ਛਾਪਣਾ, ਇਹ ਸਾਰੇ ਕੰਮ ਮੁੰਬਈ ਦੇ ਕਿਸੇ ਡਾਨ ਦੇ ਨਹੀਂ ਸਗੋਂ ਮੋਦੀਜੀ ਦੇ ਭਾਜਪਾ ਦੇ ਕੰਮ ਹਨ। 
 

ਟਵਿੱਟਰ ਯੂਜ਼ਰਸ ਨੇ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਮੋਦੀ ਜੀ ਕਹਿੰਦੇ ਸਨ ਨਕਲੀ ਨੋਟ ਪਾਕਿਸਤਾਨ 'ਚ ਅੱਤਵਾਦੀ ਛਾਪਦੇ ਹਨ, ਇਹ ਤਾਂ ਹਿੰਦੁਸਤਾਨ 'ਚ ਭਾਜਪਾ ਵਾਲੇ ਹੀ ਛਾਪ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਅੱਤਵਾਦੀਆਂ ਨੂੰ ਫੰਡਿੰਗ, ਆਈ.ਐੱਸ.ਆਈ., ਸਭ ਕੁਝ ਭਾਜਪਾ 'ਚ ਵਾਹ ਰਾਸ਼ਟਰਵਾਦੀ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਕੇਰਲ 'ਚ ਭਾਜਪਾ ਨੇਤਾ ਦੇ ਇੱਥੇ ਨਕਲੀ ਨੋਟ ਛਾਪਣ ਦੀ ਮਸ਼ੀਨ ਮਿਲੀ ਹੈ, ਉਹ ਤਾਂ ਮੋਦੀ ਦਾ ਸੁਪਨਾ ਹੈ, ਮੋਦੀ ਦੇ ਮੇਕ ਇਨ ਇੰਡੀਆ ਤੋਂ ਇੰਸਪਾਇਰਡ (ਪ੍ਰੇਰਿਤ)।

 


Related News