IELTS ਕਲਾਸ ''ਚ ਮਿਲੇ ਮੁੰਡੇ ਨੇ ਵਿਦੇਸ਼ ਜਾਣ ਦਾ ਝਾਂਸਾ ਦੇ ਕੇ ਰੋਲ਼ੀ ਕੁੜੀ ਦੀ ਪੱਤ

Friday, Sep 06, 2024 - 04:37 PM (IST)

IELTS ਕਲਾਸ ''ਚ ਮਿਲੇ ਮੁੰਡੇ ਨੇ ਵਿਦੇਸ਼ ਜਾਣ ਦਾ ਝਾਂਸਾ ਦੇ ਕੇ ਰੋਲ਼ੀ ਕੁੜੀ ਦੀ ਪੱਤ

ਮੁੱਲਾਂਪੁਰ ਦਾਖਾ/ਹਲਵਾਰਾ (ਕਾਲੀਆ, ਮਨਦੀਪ)- ਥਾਣਾ ਸੁਧਾਰ ਦੀ ਪੁਲਸ ਨੇ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਅਤੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਨ ਦੇ ਕਥਿਤ ਦੋਸ਼ੀ ਖ਼ਿਲਾਫ਼ ਅਨਮੋਲਦੀਪ ਸਿੰਘ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਰਾਏਕੋਟ ਸ਼ਹਿਰ ਵਿਖੇ ਪਿਛਲੇ ਸਾਲ IELTS ਦੀ ਕੋਚਿੰਗ ਲੈ ਰਹੀ ਸੀ ਤੇ ਇਸ ਸਾਲ ਜਨਵਰੀ ਮਹੀਨੇ ਉਸ ਨੂੰ ਅਨਮੋਲਦੀਪ ਸਿੰਘ ਵਾਸੀ ਸੀਲੋਆਣੀ ਨੇ ਆਪਣੇ ਝਾਂਸੇ ਵਿਚ ਲੈਂਦਿਆਂ ਕਿਹਾ ਕਿ ਉਹ ਆਈਲੈਟਸ ਕਰਨ ਤੋਂ ਬਾਅਦ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਭੇਜ ਦੇਵੇਗਾ। ਇਸੇ ਸਾਲ ਅਗਸਤ ਮਹੀਨੇ ਅਨਮੋਲ ਉਸ ਦੇ ਘਰ ਆਇਆ ਤੇ ਘਰ ਵਿਚ ਕੋਈ ਨਾ ਹੋਣ ਕਾਰਨ ਅਨਮੋਲਦੀਪ ਨੇ ਉਸ ਨੂੰ ਬਹਿਲਾ ਫੁਸਲਾ ਕੇ ਸਰੀਰਕ ਸਬੰਧ ਬਣਾਏ।

ਇਹ ਖ਼ਬਰ ਵੀ ਪੜ੍ਹੋ - ਅਹਾਤੇ 'ਚ ਸ਼ਰਾਬ ਪੀ ਕੇ ਆਪਸ 'ਚ ਲੜ ਪਏ ਦੋਸਤ! ਕਰ 'ਤਾ ਕਤਲ

ਪੀੜਤਾ ਅਨੁਸਾਰ ਅਨਮੋਲਦੀਪ ਵਿਆਹ ਦਾ ਭਰੋਸਾ ਦੇ ਕੇ ਉਸ ਨੂੰ ਰਾਏਕੋਟ ਦੇ ਇਕ ਹੋਟਲ ਵਿਚ ਲੈ ਗਿਆ ਤੇ ਦੁਬਾਰਾ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਅਗਲੇ ਦਿਨ ਅਨਮੋਲਦੀਪ ਉਸ ਨਾਲ ਵਿਆਹ ਕਰਵਾਉਣ ਦੀ ਥਾਂ ਆਪਣੇ ਪਿੰਡ ਸੀਲੋਆਣੀ ਲੈ ਗਿਆ ਤੇ ਜਦ ਉਸ ਨੂੰ ਵਿਆਹ ਕਰਵਾਉਣ ਬਾਰੇ ਕਿਹਾ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ । ਪੀੜਤਾ ਅਨੁਸਾਰ ਇਸ ਉਪਰੰਤ ਉਹ ਵਾਪਸ ਆਪਣੇ ਘਰ ਆ ਗਈ। ਥਾਣਾ ਸੁਧਾਰ ਦੀ ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਅਨਮੋਲਦੀਪ ਸਿੰਘ ਖ਼ਿਲਾਫ਼ ਜਬਰ-ਜ਼ਿਨਾਹ ਦਾ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜ਼ੋਰਾਵਰ ਸਿੰਘ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News