ਭਾਜਪਾ ਦੇ ਹੋਲੀ ਮਿਲਨ ਸਮਾਰੋਹ ''ਚ ਡਿੱਗਿਆ ਮੰਚ, ਕਈ ਨੇਤਾ ਜ਼ਖਮੀ

03/23/2019 3:19:02 PM

ਸੰਭਲ— ਉੱਤਰ ਪ੍ਰਦੇਸ਼ ਦੇ ਸੰਭਲ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਦੇ ਹੋਲੀ ਮਿਲਨ ਪ੍ਰੋਗਰਾਮ ਦੌਰਾਨ ਮੰਚ ਡਿੱਗਣ ਨਾਲ 10 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਚੰਦਰਪਾਲ ਸਿੰਘ ਪੱਪੂ ਅਤੇ ਭਾਜਪਾ ਕਿਸਾਨ ਮੋਰਚਾ ਦੇ ਪ੍ਰਦੇਸ਼ ਉੱਪ ਪ੍ਰਧਾਨ ਅਵਧੇਸ਼ ਯਾਦਵ ਵੀ ਹਨ। ਦਰਅਸਲ ਚੋਣਾਵੀ ਸਾਲ 'ਚ ਆਯੋਜਿਤ ਇਸ ਹੋਲੀ ਮਿਲਨ ਸਮਾਰੋਹ 'ਚ ਵੱਡੀ ਗਿਣਤੀ 'ਚ ਭਾਜਪਾ ਨੇਤਾ ਅਤੇ ਸਥਾਨਕ ਵਰਕਰ ਪਹੁੰਚੇ ਸਨ। ਇਸ ਦੌਰਾਨ ਮੰਚ 'ਤੇ ਹੌਲੀ-ਹੌਲੀ ਨੇਤਾਵਾਂ ਦੀ ਗਿਣਤੀ ਵਧ ਹੋ ਗਈ। ਇਸ ਦਰਮਿਆਨ ਮੰਚ ਟੁੱਟ ਕੇ ਅਚਾਨਕ ਹੇਠਾਂ ਡਿੱਗ ਗਿਆ।

PunjabKesariਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦਿੱਸ ਰਿਹਾ ਹੈ ਕਿ ਵੱਡੀ ਗਿਣਤੀ 'ਚ ਪਾਰਟੀ ਦੇ ਨੇਤਾ ਮੰਚ 'ਤੇ ਹਨ। ਇਕ ਨੇਤਾ ਵਰਕਰਾਂ ਨੂੰ ਸੰਬੋਧਨ ਕਰ ਰਹੇ ਹਨ। ਹੇਠਾਂ ਵਰਕਰ ਤਾੜੀਆਂ ਵਜਾ ਰਹੇ ਹਨ। ਇਸ ਦੌਰਾਨ ਅਚਾਨਕ ਮੰਚ ਟੁੱਟ ਕੇ ਹੇਠਾਂ ਡਿੱਗ ਗਿਆ। ਇਸ ਨਾਲ ਉੱਥੇ ਭੱਜ-ਦੌੜ ਮਚ ਗਈ। ਹੋਲੀ ਮਿਲਨ ਸਮਾਰੋਹ ਛੱਡ ਕੇ ਲੋਕ ਨੇਤਾਵਾਂ ਅਤੇ ਵਰਕਰਾਂ ਨੂੰ ਸੰਭਾਲਣ 'ਚ ਜੁਟ ਗਏ। 

PunjabKesariਦੂਰ ਖੜ੍ਹੇ ਵਰਕਰਾਂ ਨੇ ਜਲਦੀ 'ਚ ਮੰਚ ਦੇ ਹੇਠਾਂ ਦੱਬੇ ਨੇਤਾਵਾਂ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਇਕ ਦਰਜਨ ਤੋਂ ਵਧ ਨੇਤਾ ਅਤੇ ਵਰਕਰ ਜ਼ਖਮੀ ਹੋਏ ਹਨ। ਫਿਲਹਾਲ ਸਾਰਿਆਂ ਦਾ ਇਲਾਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮੰਚ 'ਤੇ ਭੀੜ ਵਧ ਹੋਣ ਕਾਰਨ ਇਹ ਹਾਦਸਾ ਹੋਇਆ ਹੈ। ਹਾਲਾਂਕਿ ਅਜੇ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ।


DIsha

Content Editor

Related News